ਸੁਸਾਇਟੀ ਨਿਊਯਾਰਕ ਵੱਲੋਂ ਲੋੜਵੰਦ ਨੂੰ ਲੱਖਾਂ ਰੁਪਏ ਦੀ ਇਮਦਾਦ
ਸੁਸਾਇਟੀ ਨਿਊਯਾਰਕ ਵਲੋਂ ਲੋੜਵੰਦ ਨੂੰ ਲੱਖਾਂ ਰੁਪਏ ਦੀ ਇਮਦਾਦ
Publish Date: Fri, 10 Apr 2026 07:37 PM (IST)
Updated Date: Sat, 11 Apr 2026 04:14 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਮਰੀਕਾ ਵਲੋਂ ਜਿੱਥੇ ਧਾਰਮਿਕ ਖੇਤਰ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉੱਥੇ ਲੋੜਵੰਦ ਪਰਿਵਾਰਾਂ ਨੂੰ ਵੱਡੇ ਪੱਧਰ ’ਤੇ ਮਦਦ ਕੀਤੀ ਜਾਂਦੀ ਹੈ। ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ ਪੇਹਵਾ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਪਿੰਡ ਗਿਲਜੀਆਂ ਦੇ ਇੱਕ ਨੌਜਵਾਨ ਵਿਅਕਤੀ ਪਲਵਿੰਦਰ ਸਿੰਘ ਜੋ ਕਿ ਵਿਦੇਸ਼ ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਦੀ ਬੇਵਕਤੀ ਮੌਤ ਹੋ ਜਾਣ ਤੇ ਉਨਾਂ ਦੀ ਮਾਤਾ ਦਰਸ਼ਨ ਕੌਰ ਤੇ ਭੈਣ ਤਰਨਜੀਤ ਕੌਰ ਨੂੰ ਸੁਸਾਇਟੀ ਵੱਲੋ 21 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਬਤੌਰ ਮਦਦ ਭੇਟ ਕੀਤੀ। ਇਸ ਮੌਕੇ ਨੰਬਰਦਾਰ ਸੁਖਵਿੰਦਰਜੀਤ ਸਿੰਘ, ਐਨਆਰਆਈ ਸੁਰਿੰਦਰ ਸਿੰਘ ਸ਼ਿੰਦਾ, ਜੋਗਿੰਦਰ ਸਿੰਘ ਪੰਚ ਸੁਖਦੇਵ ਸਿੰਘ, ਕੁਲਵਿੰਦਰਜੀਤ ਸਿੰਘ ਹੈਪੀ ਪੰਚ, ਕੈਪ.ਗੁਰਬਚਨ ਸਿੰਘ, ਨਿਸ਼ਾਨ ਸਿੰਘ ਜੋੜੀਆ, ਕੁਲਦੀਪ ਸਿੰਘ, ਚਰਨ ਸਿੰਘ, ਕਸ਼ਮੀਰ ਸਿੰਘ ਬਬਲੂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਮ੍ਰਿਤਕ ਪਲਵਿੰਦਰ ਦੀ ਮਾਤਾ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਪਲਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਚਿਰਾਗ ਜਿਸ ਦੀ ਅਮਰੀਕਾ ਤੋਂ ਵਾਪਸੀ ਸਮੇਂ ਮੌਤ ਹੋ ਗਈ। ਸੁਸਾਇਟੀ ਵਲੋਂ ਜਿੱਥੇ ਪਹਿਲਾਂ ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਭੇਜਣ ਅਤੇ ਫਿਰ ਪਰਿਵਾਰ ਨੂੰ ਲੱਖਾਂ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਦੇਣ ਲਈ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਮਰੀਕਾ ਦਾ ਧੰਨਵਾਦ ਕੀਤਾ । ਇਸ ਮੌਕੇ ਮ੍ਰਿਤਕ ਪਲਵਿੰਦਰ ਸਿੰਘ ਦੀ ਮਾਤਾ ਦਰਸ਼ਨ ਕੌਰ ਨੇ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਮਰੀਕਾ ਦਾ ਧੰਨਵਾਦ ਕੀਤਾ ਉੱਥੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਦੇ ਯਤਨਾਂ ਸਦਕਾ ਉਨਾਂ ਦੀ ਸੁਸਾਇਟੀ ਨੇ ਇੰਨੀ ਵੱਡੀ ਮੱਦਦ ਕੀਤੀ ਹੈ ।