ਧੁੱਸੀ ਬੰਨ੍ਹ ਨੇੜੇ ਨਾਜਾਇਜ਼ ਸ਼ਰਾਬ ਸਣੇ 1 ਕਾਬੂ
ਟਾਂਡਾ ਪੁਲਿਸ ਦੀ ਕਾਰਵਾਈ: ਧੁੱਸੀ ਬੰਨ੍ਹ ਨੇੜੇ ਨਾਜਾਇਜ਼ ਸ਼ਰਾਬ ਸਣੇ ਇੱਕ ਕਾਬੂ
Publish Date: Fri, 10 Apr 2026 06:54 PM (IST)
Updated Date: Sat, 11 Apr 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਭੂਲਪੁਰ, ਰੜਾ, ਸਲੇਮਪੁਰ ਅਤੇ ਟਾਹਲੀ ਇਲਾਕਿਆਂ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਰੜਾ ਧੁਸੀ ਬੰਨ ਨੇੜੇ ਪਹੁੰਚੀ ਤਾਂ ਸਾਹਮਣੇ ਇਕ ਨੌਜਵਾਨ ਹੱਥ ਵਿੱਚ ਵਜ਼ਨਦਾਰ ਪਲਾਸਟਿਕ ਕੈਨ ਫੜੀ ਆਉਂਦਾ ਦਿੱਸਿਆ। ਪੁਲਿਸ ਮੁਤਾਬਕ ਉਕਤ ਵਿਅਕਤੀ ਨੇ ਪੁਲਿਸ ਨੂੰ ਦੇਖ ਕੇ ਤੇਜ਼ੀ ਨਾਲ ਬੰਨ ਤੋਂ ਹੇਠਾਂ ਉਤਰਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਸ਼ੱਕ ਪੈਣ ‘ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਭਜਨ ਲਾਲ ਵਾਸੀ ਜਲਾਲਾ ਨੰਗਲ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਕੈਨ ਦੀ ਤਲਾਸ਼ੀ ਕਰਨ ‘ਤੇ ਉਸ ਵਿੱਚੋਂ ਕਥਿਤ ਤੌਰ ’ਤੇ 15000 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।