ਅਕਾਲੀ ਦਲ ਵਾਰਿਸ ਪੰਜਾਬ 2027 ਵਿੱਚ ਆਪਣੀ ਸਰਕਾਰ ਬਣਾਉਣ ਦੇ ਸਮਰੱਥ : ਸੀਕਰੀ
ਅਕਾਲੀ ਦਲ ਵਾਰਿਸ ਪੰਜਾਬ 2027 ਵਿੱਚ ਆਪਣੀ ਸਰਕਾਰ ਬਣਾਉਣ ਦੇ ਸਮਰੱਥ -ਸ਼ੇਖੋ ਸੀਕਰੀ
Publish Date: Fri, 10 Apr 2026 05:48 PM (IST)
Updated Date: Sat, 11 Apr 2026 04:06 AM (IST)

ਕਿਹਾ- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਧਦੇ ਗ੍ਰਾਫ ਨੂੰ ਵੇਖ ਕੇ ਵਿਰੋਧੀਆਂ ਪਾਰਟੀਆਂ ਚ ਚਿੰਤਾ ਵਧੀ ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਕੱਲ੍ਹ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਅਵਤਾਰ ਸਿੰਘ ਸੇਖੋ ਸੀਕਰੀ ਅਤੇ ਸੂਬਾ ਆਗੂ ਪਰਮਜੀਤ ਸਿੰਘ ਜੌਹਲ ਦੀ ਅਗਵਾਈ ਹੇਠ ਵੱਲੋਂ ਅੱਡਾ ਸਰਾਂ ਕੰਧਾਲਾ ਜੱਟਾਂ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਹੜੀ ਹੌਲੀ ਹੌਲੀ ਕਾਨਫਰੰਸ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਅਤੇ ਪਤਿਤਪੁਣਾ ਛੱਡ ਕੇ ਪਾਰਟੀ ਨਾਲ ਜੋੜਨ ਲਈ ਅਤੇ ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਖੰਡੂਰ ਸਾਹਿਬ ਦੀ ਚੜ੍ਹਦੀ ਕਲਾ ਅਤੇ ਉਸ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਸੀ। ਇਸ ਸਮੇਂ ਅਵਤਾਰ ਸਿੰਘ ਸੇਖੋ ਸੀਕਰੀ ਨੇ ਕਿਹਾ ਕਿ ਸਾਡੀ ਪਾਰਟੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਰਹੀ ਹੈ ਤੇ ਉਨਾਂ ਨੂੰ ਆਪਣੀ ਪਾਰਟੀ ਨਾਲ ਜੋੜ ਕੇ ਬੁਲੰਦੀਆਂ ਵੱਲ ਲੈ ਜਾ ਰਹੀ ਹੈ। ਉਨ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਪੀਲ ਖਾਰਜ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸਾਰਾ ਬੁੱਧੀ ਪਾਰਟੀਆਂ ਦੀ ਮੰਦਬੁੱਧੀ ਅਤੇ ਬੁਖਲਾਹਟ ਦਾ ਨਤੀਜਾ ਹੈ। ਭਾਈ ਅੰਮ੍ਰਿਤ ਪਾਲ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦਾ ਜੋ ਬੀਜ ਬੋਇਆ ਹੈ, ਉਹ ਵਿਰੋਧੀ ਪਾਰਟੀਆਂ ਕੋਲੋਂ ਸਹਿਣ ਨਹੀਂ ਹੋ ਰਿਹਾ। 14 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਪਾਰਟੀ ਇੱਕ ਪੰਥਕ ਕਾਨਫਰੰਸ ਕਰ ਰਹੀ ਹੈ। ਉਨ੍ਹਾਂ ਇਸ ਕਾਨਫਰੰਸ ਵਿੱਚ ਵੀ ਵੱਧ ਤੋਂ ਵੱਧ ਨੌਜਵਾਨਾਂ ਅਤੇ ਹੋਰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਇਸ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਕਮਾਨ ਸੰਭਾਲ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸੂਬਾ ਆਗੂ ਪਰਮਜੀਤ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਕਿ ਅੱਜ ਲੋੜ ਹੈ ਨੌਜਵਾਨੀ ਨੂੰ ਬਚਾਉਣ ਦੀ। ਇਹ ਸਾਡੀ ਨੌਜਵਾਨੀ ਤਾਂ ਹੀ ਬਚ ਸਕਦੀ ਹੈ ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੋਚ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਹੋਵੇਗਾ। ਇਸ ਸਮੇਂ ਹੋਰਨਾ ਬੁਲਾਰਿਆਂ ਤੋਂ ਇਲਾਵਾ ਮਨਦੀਪ ਸਿੰਘ ਸੰਧਰ, ਮਨਪ੍ਰੀਤ ਰਾਮਪੁਰ, ਪੰਡਿਤ ਭਾਗੀਆ, ਮਨਦੀਪ ਹਸੈਨਪੁਰ, ਹਰਮਨ ਥਿਆੜਾ, ਅੰਕਿਤ, ਬਲਜਿੰਦਰ ਸਿੰਘ, ਮਨਜੀਤ ਕੰਧਾਲੀ, ਅਮਰੀਕ ਜਲੋਟਾ, ਲਾਡੀ ਨਿਜਰ ਅਤੇ ਕੁਲਦੀਪ ਸਿੰਘ ਦਸੂਆ ਤੋਂ ਇਲਾਵਾ ਇਲਾਕੇ ਦੇ ਸੂਝਵਾਨ ਨੌਜਵਾਨ ਅਤੇ ਹੋਰ ਕਈ ਹਾਜ਼ਰ ਸਨ।