ਪੀ-ਟੈੱਟ ਪਾਸ ਕਰ ਕੇ ਦਸਮੇਸ਼ ਕਾਲਜ ਦਾ ਕੀਤਾ ਨਾਂ ਰੌਸ਼ਨ
ਪੀ-ਟੈੱਟ ਪ੍ਰੀਖਿਆ ਪਾਸ ਕਰਕੇ ਦਸਮੇਸ਼ ਕਾਲਜ ਦਾ ਕੀਤਾ ਨਾਮ ਰੌਸ਼ਨ
Publish Date: Fri, 10 Apr 2026 05:45 PM (IST)
Updated Date: Sat, 11 Apr 2026 04:06 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਸਹਾਇਕ ਪ੍ਰੋਫੈੱਸਰਾਂ ਨੇ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (ਪੀ-ਟੈੱਟ) ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉਪਲੱਬਧੀ ਨਾਲ ਕਾਲਜ ਵਿੱਚ ਖੁਸ਼ੀ ਦੀ ਲਹਿਰ ਹੈ। ਪੀ-ਟੈੱਟ ਪ੍ਰੀਖਿਆ ਪਾਸ ਕਰਨ ਵਾਲੀਆਂ ਅਧਿਆਪਕਾਵਾਂ ਵਿੱਚ ਸੁਪਿੰਦਰਜੀਤ ਕੌਰ (ਬੌਟਨੀ), ਸੋਨੀਆ ਦੇਵੀ (ਪੰਜਾਬੀ), ਸਿਮਰਨਜੀਤ ਕੌਰ (ਅੰਗਰੇਜ਼ੀ), ਕਮਲ ਜੋਤੀ (ਫਿਜ਼ਿਕਸ), ਕ੍ਰਿਤਿਕਾ (ਜ਼ੂਆਲੌਜੀ), ਸੁਸ਼ਮਾ ਦੇਵੀ (ਕਾਮਰਸ), ਦੀਪਾ ਰਾਣੀ (ਕਾਮਰਸ) ਅਤੇ ਦਾਮਿਨੀ (ਫਿਜ਼ਿਕਸ) ਦੇ ਨਾਮ ਪ੍ਰਮੁੱਖ ਹਨ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ, ਸਮੂਹ ਟਰੱਸਟੀਆਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਖੁਸ਼ੀ ਪ੍ਰਗਟ ਕਰਦਿਆਂ ਪ੍ਰੀਖਿਆ ਵਿੱਚ ਸਫ਼ਲ ਰਹੀਆਂ ਪ੍ਰੋਫੈੱਸਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਸਟਾਫ਼ ਦੀ ਸਖ਼ਤ ਮਿਹਨਤ, ਲਗਨ ਅਤੇ ਉੱਚ ਦਰਜੇ ਦੇ ਮਾਰਗਦਰਸ਼ਨ ਦਾ ਨਤੀਜਾ ਹੈ। ਇਹ ਉਪਲੱਬਧੀ ਕਾਲਜ ਦੀਆਂ ਵਿਦਿਆਰਥਣਾਂ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ ਅਤੇ ਉਨ੍ਹਾਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧਣ ਲਈ ਉਤਸ਼ਾਹਿਤ ਕਰੇਗੀ।