ਡਾ. ਬਲਜਿੰਦਰ ਕੁਮਾਰ ਦੇ ਕੰਮਾਂ ਦੀ ਕੀਤੀ ਸ਼ਲਾਘਾ
ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਨੇ ਡਾਕਟਰ ਬਲਜਿੰਦਰ ਕੁਮਾਰ ਦੇ ਕੰਮਾ ਦੀ ਕੀਤੀ ਸ਼ਲਾਘਾ
Publish Date: Fri, 10 Apr 2026 05:38 PM (IST)
Updated Date: Sat, 11 Apr 2026 04:06 AM (IST)

ਹਰੇਕ ਡਾਕਟਰ ਨੂੰ ਡਾ. ਬਲਜਿੰਦਰ ਕੁਮਾਰ ਦੇ ਕੰਮ ਤੋ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰਨ : ਡਾ. ਸਵਾਤੀ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਸਰਕਾਰੀ ਹਸਪਤਾਲ ਮਾਹਿਲਪੁਰ ਦੀ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਡਾ. ਸਵਾਤੀ ਵੱਲੋਂ ਕੀਤੀ ਅਚਨਚੇਤ ਚੈਕਿੰਗ ਦੌਰਾਨ ਹਸਪਤਾਲ ਦੇ ਕੰਮਾਂ ’ਤੇ ਤਸੱਲੀ ਪ੍ਰਗਟਾਈ ਤੇ ਕਿਹਾ ਹਸਪਤਾਲ ਦਾ ਕੰਮ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਡਾ. ਸ਼ਿਵਰਾਜ ਅਸਿਸਟੈਂਟ ਹਾਸਪਿਟਲ ਐਡਮਨਿਸਟ੍ਰੇਟਰ ਨਾਲ ਸਨ। ਡਾ. ਸਵਾਤੀ ਨੇ ਹਸਪਤਾਲ ਦੀਆਂ ਮੁਸ਼ਿਕਲਾਂ ਵੀ ਸੁਣੀਆਂ ਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਜਨ ਡਾ. ਬਲਜਿੰਦਰ ਕੁਮਾਰ ਦਾ ਕੰਮ ਬਹੁਤ ਸ਼ਲਾਘਾਯੋਗ ਹੈ। ਡਾ. ਬਲਜਿੰਦਰ ਕੁਮਾਰ ਦੇ ਯਤਨਾਂ ਸਦਕਾ ਹਸਪਤਾਲ ਮਾਹਿਲਪੁਰ ’ਚ ਲੇਜ਼ਰ ਆਪ੍ਰੇਸ਼ਨ ਹੋਣੇ ਸੁਰੂ ਹੋਏ ਹਨ। ਹੁਣ ਮਰੀਜ਼ਾਂ ਨੂੰ ਆਪ੍ਰੇਸ਼ਨ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਜਾਣ ਦੀ ਲੌੜ ਨਹੀ, ਇੱਥੇ ਹੀ ਲੇਜ਼ਰ ਨਾਲ ਆਪ੍ਰੇਸ਼ਨ ਕਰਵਾ ਸਕਦੇ ਹਨ। ਬਾਕੀ ਸਰਜਨ ਵੀ ਡਾ. ਬਲਜਿੰਦਰ ਕੁਮਾਰ ਦੇ ਕੰਮਾਂ ਤੋਂ ਸੇਧ ਲੈ ਕੇ ਹੋਰ ਲੋਕਾਂ ਦਾ ਭਲਾ ਕਰਨ। ਇਸ ਮੌਕੇ ਅਪਥਾਲਮਿਕ ਅਫਸਰ ਪਰਮਿੰਦਰ ਸਿੰਘ, ਡਾ. ਰਾਮ ਗੋਪਾਲ, ਜਸਜੀਤ ਕੌਰ ਸਟਾਫ ਨਸਰ, ਅਵਤਾਰ ਸਿੰਘ ਕੌਂਸਲਰ, ਹਰਵੀਰ ਕੌਰ ਡਾਟਾ ਆਪ੍ਰੇਟਰ, ਸਰਵਣ ਸਿੰਘ ਐੱਮਐੱਲਟੀ, ਸੁਖਜਿੰਦਰ ਕੌਰ ਸਟਾਫ ਨਰਸ, ਮਮਤਾ, ਸਨੇਹਦੀਪ ਫਾਰਮਾਸਿਸਟ ਆਦਿ ਹਾਜ਼ਰ ਸਨ।