ਅਸਮਾਨੀ ਬਿਜਲੀ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਤ, ਦੋ ਜ਼ਖਮੀ
Publish Date: Fri, 03 Apr 2026 06:27 PM (IST)
Updated Date: Sat, 04 Apr 2026 04:08 AM (IST)
ਐਚ ਐਸ ਪੀ 14: ਮ੍ਰਿਤਕ ਤਰਨਦੀਪ ਦੀ ਫਾਈਲ ਫੋਟੋ। ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜਸ਼ੰਕਰ : ਗੜਸ਼ੰਕਰ ਦੇ ਪਿੰਡ ਰਸੂਲਪੁਰ ’ਚ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਡਿੱਗੀ ਅਸਮਾਨੀ ਬਿਜਲੀ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ 10-12 ਲੜਕੇ ਖੇਡ ਮੈਦਾਨ ’ਚ ਕ੍ਰਿਕਟ ਖੇਡ ਰਹੇ ਸਨ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ, ਜਿਸ ਨੇ ਤਿੰਨ ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਤਰਨਦੀਪ ਸਿੰਘ (20) ਪੁੱਤਰ ਓੰਕਾਰ ਸਿੰਘ ਵਾਸੀ ਰਸੂਲਪੁਰ ਥਾਣਾ ਗੜਸ਼ੰਕਰ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਜੱਸੀ ਪੁੱਤਰ ਲਛਮਣ ਰਾਮ ਤੇ ਅੰਸ਼ ਲੋਈ ਪੁੱਤਰ ਮੁਖਤਿਆਰ ਰਾਮ ਗੰਭੀਰ ਫੱਟੜ ਹੋ ਗਏ। ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ, ਜਿਸ ਨੇ ਇਮਤਿਹਾਨ ਦਿੱਤੇ ਹੋਏ ਹਨ ਤੇ ਨਤੀਜੇ ਦੀ ਉਡੀਕ ’ਚ ਸੀ। ਤਰਨਦੀਪ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ, ਜਦਕਿ ਬਾਕੀ ਦੋਵਾਂ ਨੂੰ ਨਵਾਂਸ਼ਹਿਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪਿੰਡ ਵਾਸੀਆਂ ਅਨੁਸਾਰ ਤਿੰਨੋ ਲੜਕੇ ਨੰਗੇ ਪੈਰੀਂ ਖੇਡ ਰਹੇ ਸਨ।