ਡਾ. ਇਸ਼ਾਂਕ ਤੇ ਸੁਦਰਸ਼ਨ ਧੀਰ ਦਾ ਸ਼੍ਰੀ ਦਾਦੀ ਕੋਠੀ ਪੁੱਜਣ ’ਤੇ ਸਨਮਾਨ
ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਸੁਦਰਸ਼ਨ ਧੀਰ ਦਾ ਸ੍ਰੀ ਦਾਦੀ ਕੋਠੀ ਪਹੁੰਚਣ ’ਤੇ ਸਨਮਾਨ
Publish Date: Thu, 02 Apr 2026 07:30 PM (IST)
Updated Date: Fri, 03 Apr 2026 04:16 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੀ ਦਾਦੀ ਕੋਠੀ ਜੈਨ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਫਤਿਹਪੁਰ (ਗੜ੍ਹਸ਼ੰਕਰ) ਵਿੱਚ ਸਾਲਾਨਾ ਜੱਠੇਰੇਆਂ ਦਾ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿੱਚ ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਜੋ ਕਿ ਸਵਰਨਕਾਰ ਸੰਘ ਪੰਜਾਬ ਵਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਦੋਹਾਂ ਮਹਿਮਾਨਾਂ ਨੇ ਸਮੂਹ ਜੈਨ ਭਾਈਚਾਰੇ ਨੂੰ ਸੰਮੇਲਨ ਦੀ ਵਧਾਈ ਦਿੱਤੀ ਅਤੇ ਅਜਿਹੇ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਾਦੀ ਕੋਠੀ ਦੇ ਪ੍ਰਧਾਨ ਅਨਿਲ ਜੈਨ ਗੋਗੀ ਅਤੇ ਕੈਲਾਸ਼ ਜੈਨ ਨੇ ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਸੁਦਰਸ਼ਨ ਧੀਰ ਨੂੰ ਸਨਮਾਨਿਤ ਕੀਤਾ। ਸੰਮੇਲਨ ਦੌਰਾਨ ਵੱਡੀ ਗਿਣਤੀ ਵਿੱਚ ਜੈਨ ਭਾਈਚਾਰੇ ਦੇ ਮੈਂਬਰ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਰਹੇ।