ਹਾਜੀਪੁਰ ਦੇ ਨੋਜਵਾਨ ਦੀ ਇਟਲੀ ’ਚ ਮੌਤ
ਹਾਜੀਪੁਰ ਦੇ ਨੋਜਵਾਨ ਦੀ ਇਟਲੀ ਵਿੱਚ ਹੋਈ ਮੋਤ
Publish Date: Thu, 02 Apr 2026 06:35 PM (IST)
Updated Date: Fri, 03 Apr 2026 04:14 AM (IST)
ਇਲਾਕੇ ’ਚ ਸੋਗ ਦੀ ਲਹਿਰ ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ: ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਦੇ ਪਿੰਡ ਜੁਗਿਆਲ ਦੇ 28 ਸਾਲਾ ਨੌਜਵਾਨ ਦੀ ਇਟਲੀ ਵਿੱਚ ਮੋਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਡੇਢ ਸਾਲ ਪਹਿਲਾ ਨੌਜਵਾਨ ਰਾਜ ਕੁਮਾਰ ਰੋਜ਼ੀ-ਰੋਟੀ ਲਈ ਇਟਲੀ ਗਿਆ ਸੀ। ਪਰਿਵਾਰ ਤੇ ਇਲਾਕੇ ’ਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲੀ ਹੈ। ਪਿੰਡ ਦੇ ਨੌਜਵਾਨਾਂ ਤੇ ਪਰਿਵਾਰ ਵੱਲੋ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ ਤੇ ਨੌਜਵਾਨ ਖੁਦ ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਿਆ ਸੀ। ਨੌਜਵਾਨ ਇਟਲੀ ’ਚ ਕਿਸੇ ਨਿੱਜੀ ਕੰਪਨੀ ’ਚ ਕੰਮ ਕਰਦਾ ਸੀ, ਜਿੱਥੇ ਕੰਮ ਕਰਦਿਆਂ ਨੌਜਵਾਨ ’ਤੇ ਭਾਰੀ ਚੀਜ਼ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ। ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕੀਤੀ ਜਾਵੇ। ਰਾਜ ਕੁਮਾਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਜੁਗਿਆਲ ’ਚ ਅੱਜ ਕੀਤਾ ਜਾਵੇਗਾ।