ਸੜਕ ’ਤੇ ਖੜ੍ਹਾ ਗੰਦਾ ਪਾਣੀ ਬਣਿਆ ਪਰੇਸ਼ਾਨੀ
ਕਾਲੇਵਾਲ ਬੀਤ ਵਿਖੇ ਸੜਕ ਤੇ ਖੜਾ ਗੰਦਾ ਪਾਣੀ
Publish Date: Thu, 02 Apr 2026 05:12 PM (IST)
Updated Date: Fri, 03 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀ ਸੜਕ ’ਤੇ ਪੈਂਦੇ ਪਿੰਡ ਕਾਲੇਵਾਲ ਬੀਤ ਵਿਖੇ ਨਾਲੀਆਂ ਦਾ ਗੰਦਾ ਪਾਣੀ ਸੜਕ ਤੇ ਘੁੰਮਣ ਕਰਕੇ ਜਿਥੇ ਰਾਹਗੀਰ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੰਗਤ ਪ੍ਰੇਸ਼ਾਨ ਹੈ ਉਥੇ ਨਜ਼ਦੀਕ ਪੈਂਦੇ ਘਰਾਂ ਵਾਲੇ ਇਸ ਪਾਣੀ ਦੀ ਬਦਬੂ ਕਾਰਨ ਜ਼ਿਆਦਾ ਹੀ ਔਖੇ ਹਨ। ਗੱਲਬਾਤ ਕਰਦਿਆਂ ਮੁਕੇਸ਼ ਕੁਮਾਰ, ਰਮਨ ਧੀਮਾਨ, ਪਿੰਕੀ ਨੇ ਦੱਸਿਆ ਕਿ ਇੱਕ ਪਾਸੇ ਨਾਲਾ ਬਣਿਆ ਹੋਇਆ ਹੈ ਪਰ ਦੀ ਉਸ ਦੀ ਸਫਾਈ ਨਾ ਹੋਣ ਕਰ ਕੇ ਪਾਣੀ ਸੜਕ ਤੇ ਘੁੰਮਦਾ ਹੈ, ਜੋ ਕਿ ਰਾਹਗੀਰਾਂ ਲਈ ਪਰੇਸ਼ਾਨੀ ਪੈਦਾ ਕਰਦਾ ਹੈ। ਇਸ ਸੜਕ ’ਤੇ ਰੋਜ਼ਾਨਾ ਹੀ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਸੰਗਤਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਜਦੋਂ ਕੋਈ ਵੀ ਵਹਿਕਲ ਇਸ ਉਪਰੋਂ ਲੰਘਦਾ ਹੈ ਤਾਂ ਪੈਦਲ ਚੱਲਣ ਵਾਲਿਆਂ ਤੇ ਗੰਦੇ ਪਾਣੀ ਦੇ ਛਿੱਟੇ ਪੈਂਦੇ ਹਨ, ਖਾਸ ਕਰਕੇ ਪਿੰਡ ਦੇ ਬੱਚੇ ਜਦੋਂ ਸਕੂਲਾਂ ਨੂੰ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਵਰਦੀਆਂ ਛਿੱਟੇ ਪੈਣ ਕਾਰਨ ਗੰਦੀਆਂ ਹੋ ਜਾਂਦੀਆਂ ਹਨ। ਇਸ ਬਦਬੂਦਾਰ ਪਾਣੀ ਕਾਰਨ ਸਾਨੂੰ ਘਰਾਂ ’ਚ ਖਾਣਾ ਪੀਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ ਵਾਰੇ ਪੰਚਾਇਤ ਦੇ ਧਿਆਨ ’ਚ ਵੀ ਲਿਆਂਦਾ ਗਿਆ ਪਰ ਕੋਈ ਹੱਲ ਨਹੀਂ ਹੋ ਰਿਹਾ। ਉਹਨਾਂ ਨੇ ਮੰਗ ਕੀਤੀ ਹੈ ਕਿ ਨਾਲੇ ਦੀ ਸਫਾਈ ਕਰਵਾਈ ਜਾਵੇ। ਬਾਕਸ=== ਕੀ ਕਿਹਾ ਸਰਪੰਚ ਪ੍ਰਵੀਨ ਕੁਮਾਰੀ ਨੇ ਇਸ ਖੜ੍ਹੇ ਗੰਦੇ ਪਾਣੀ ਵਾਰੇ ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ ਨਾਲ਼ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਨਰੇਗਾ ਦਾ ਕੰਮ ਚੱਲਦਾ ਰਹਿੰਦਾ ਸੀ ਅਤੇ ਸਫਾਈ ਮਨਰੇਗਾ ਵਰਕਰਾਂ ਤੋਂ ਕਰਵਾ ਦਿੱਤੀ ਜਾਂਦੀ ਸੀ ਪਰ ਹੁਣ ਮਨਰੇਗਾ ਦਾ ਕੰਮ ਬੰਦ ਹੈ। 16ਵੇ ਵਿਤ ਕਮਿਸ਼ਨ ਦਾ ਫੰਡ ਮਿਲਣ ਵਾਲਾ ਹੈ ਤੇ ਅਤੇ ਇਸ ਨਾਲੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ।