ਟੀਬੀ ਦਾ ਪਤਾ ਲਾਉਣ ਲਈ 76 ਲੋਕਾਂ ਦੇ ਕੀਤੇ ਐਕਸਰੇ
ਜਨੌੜੀ ਵਿਖੇ ਟੀ. ਬੀ. ਦੀ ਬਿਮਾਰੀ ਦਾ ਪਤਾ ਲਾਉਣ ਲਈ 76 ਲੋਕਾਂ ਦੇ ਕੀਤੇ ਐਕਸਰੇ
Publish Date: Thu, 02 Apr 2026 04:57 PM (IST)
Updated Date: Fri, 03 Apr 2026 04:08 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਤੇ ਜ਼ਿਲਾ ਟੀਬੀ ਅਫਸਰ ਡਾ. ਸ਼ਕਤੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਐੱਸਐੱਮਓ ਡਾ. ਸੁਦੇਸ਼ ਕੁਮਾਰ ਰਾਜਨ ਮੈਡੀਕਲ ਸਪੈਸ਼ਲਿਸਟ ਮੁੱਢਲਾ ਸਿਹਤ ਕੇਂਦਰ ਭੂੰਗਾ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਅਰੋਗਿਆ ਕੇਂਦਰ ਜਨੌੜੀ ਵਿਖੇ ਟੀਬੀ ਦੀ ਬਿਮਾਰੀ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਮੁੱਢਲਾ ਸਿਹਤ ਕੇਂਦਰ ਭੂੰਗਾ ਦੀ ਟੀਮ ਵੱਲੋਂ ਟੀਬੀ ਦੇ ਸ਼ੱਕੀ 76 ਮਰੀਜ਼ਾਂ ਦੇ ਮੁਫਤ ਐਕਸਰੇ ਕੀਤੇ ਗਏ। ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਆਏ ਹੋਏ ਲੋਕਾਂ ਨੂੰ ਟੀਬੀ ਦੀ ਬਿਮਾਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤਪਦਿਕ ਦੀ ਬਿਮਾਰੀ ਇੱਕ ਛੂਤ ਦਾ ਰੋਗ ਹੈ। ਇਹ ਸਿੱਧਾ ਸਾਡੇ ਫ਼ੇਫ਼ੜਿਆਂ ਤੇ ਹਮਲਾ ਕਰਦਾ ਹੈ। ਇਸ ਦੇ ਲੱਛਣ 2 ਹਫ਼ਤਿਆਂ ’ਚ ਸਾਹਮਣੇ ਆ ਜਾਂਦੇ ਹਨ, ਜਿਵੇਂ ਸ਼ਾਮ ਦੇ ਸਮੇਂ ਬੁਖਾਰ ਹੋਣਾ ਲੰਬੇ ਸਮੇਂ ਤੱਕ ਖਾਂਸੀ ਤੇ ਭਾਰ ਘਟਣਾ ਆਦਿ ਹਨ। ਸਰਕਾਰੀ ਸਿਹਤ ਸੰਸਥਾ ਵਿੱਚ ਤਪਦਿਕ ਦੇ ਟੈਸਟ ਸੀਵੀ ਨਾਟ ਮਸ਼ੀਨ ਰਾਹੀਂ ਕੀਤੇ ਜਾਂਦਾ ਹੈ। ਇਹ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਟੀਬੀ ਦੇ ਹਰੇਕ ਮਰੀਜ਼ ਲਈ ਜੋ ਸਰਕਾਰੀ ਸੰਸਥਾ ਤੋਂ ਰਜਿਸਟਰਡ ਹੋਵੇ ਉਸ ਨੂੰ ਪੌਸ਼ਟਿਕ ਖ਼ੁਰਾਕ ਲਈ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ਾਂ ਨੂੰ ਦੋ ਹਫਤੇ ਤੋਂ ਵੱਧ ਸਮੇਂ ਤੋਂ ਖਾਂਸੀ ਆਉਂਦੀ ਸੀ, ਉਨ੍ਹਾਂ ਦਾ ਅੱਜ ਆਯੂਸ਼ਮਾਨ ਅਰੋਗਿਆ ਕੇਂਦਰ ਜਨੌੜੀ ਵਿਖੇ ਐਕਸਰੇ ਕੀਤੇ ਗਏ। ਇਸ ਮੌਕੇ ਡਾ. ਸੁਰਿੰਦਰ ਸਿੰਘ, ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਜਗਦੀਪ ਸਿੰਘ, ਸੀਐੱਚਓ. ਜੋਸ਼ਿਨ ਸ਼ਰਮਾ, ਹੈਲਥ ਇੰਸਪੈਕਟਰ ਅਮਿਤ ਸ਼ਰਮਾ, ਰੇਡੀਓਗ੍ਰਾਫਰ ਕਿਰਨ ਬਾਲਾ, ਜਤਿੰਦਰ ਕੁਮਾਰ, ਬੰਦਨਾ ਮਿਨਹਾਸ, ਗੀਤਾ ਦੇਵੀ ਆਸ਼ਾ ਵਰਕਰ, ਸਵਿਤਾ ਕੁਮਰੀ, ਪਰਮਜੀਤ ਕੌਰ, ਸੁਸ਼ਮਾ, ਸੌਰਵ, ਸਰਪੰਚ ਰਾਹੁਲ ਸ਼ਰਮਾ ਅਤੇ ਪਿੰਡ ਵਾਸੀ ਹਾਜ਼ਰ ਸਨ।