ਪੰਜਾਬੀ ਵਿਕਾਸ ਮੰਚ ਵੱਲੋਂ ਗੀਤਕਾਰ ਸੁੱਖੂ ਨੰਗਲ ਦਾ ਸਨਮਾਨ
ਪੰਜਾਬੀ ਵਿਕਾਸ ਮੰਚ ਵੱਲੋਂ ਗੀਤਕਾਰ ਸੁੱਖੂ ਨੰਗਲ ਦਾ ਸਨਮਾਨ
Publish Date: Thu, 02 Apr 2026 04:37 PM (IST)
Updated Date: Fri, 03 Apr 2026 04:07 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਪੰਜਾਬੀ ਵਿਕਾਸ ਮੰਚ ਹਰਿਆਣਾ ਅਤੇ ਜਿਲ੍ਹਾ ਹੁਸ਼ਿਆਰਪੁਰ ਦੀਆ ਵੱਖ ਵੱਖ ਵਿਦਿਅਕ ਤੇ ਸਾਹਿਤਕ ਸੰਸਥਾਵਾਂ ਵੱਲੋਂ ਪੰਜਾਬੀ ਗੀਤਕਾਰੀ ਅਤੇ ਸੰਗੀਤ ਦੇ ਖੇਤਰ ਵਿੱਚ ਆਪਣੇ ਨਿਰਦੇਸ਼ਨ ਨਾਲ ਪਿਛਲੇ ਢਾਈ ਦਹਾਕਿਆਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਈਸ਼ਰ ਦੇ ਹੋਣਹਾਰ ਗੀਤਕਾਰ ਤੇ ਸੰਗੀਤ ਨਿਰਦੇਸ਼ਕ ਸੁੱਖੂ ਨੰਗਲ ਨੂੰ ਇੱਕ ਸੰਗੀਤਕ ਪ੍ਰੋਗਰਾਮ ਦੌਰਾਨ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹੁਸ਼ਿਆਰਪੁਰ, ਪ੍ਰਿੰਸੀਪਲ ਸੰਦੀਪ ਕੌਰ ਬੋਸਕੀ ਗੁਰੂ ਤੇਗ ਬਹਾਦਰ ਖਾਲਸਾ ਕਾਲਿਜ ਆਫ ਐਜੂਕੇਸ਼ਨ ਦਸੂਹਾ ਤੇ ਪ੍ਰਿੰਸੀਪਲ ਰਣਜੀਤ ਸਿੰਘ ਧਨੋਆ ਅਤੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮੰਚ ਦੇ ਪ੍ਰਧਾਨ ਹਰਮੇਲ ਸਿੰਘ ਖੱਖ ਅਤੇ ਸਕੱਤਰ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਅੱਜਕੱਲ ਕਨੇਡਾ ਵਿੱਚ ਰਹਿ ਰਹੇ ਗੀਤਕਾਰ ਸੁੱਖੂ ਨੰਗਲ ਨੇ ਪਿਛਲੇ ਕਰੀਬ ਢਾਈ ਦਹਾਕਿਆਂ ਦੌਰਾਨ ਜਿੱਥੇ ‘ਦੋ ਦਿਲ ਸਲਾਹਾਂ ਕਰਦੇ ਨੇ, ਬੁੱਲੇ ਹਵਾ ਦੇ ਨੇ ਆਉਂਦੇ ਤੇਰੇ ਪਿੰਡ ਕੋਲ ਦੀ. ਵਰਗੇ ਸਦਾਬਹਾਰ ਗੀਤਾਂ ਨੂੰ ਪੰਜਾਬੀ ਸਰੋਤਿਆਂ ਦੀ ਝੋਲੀ ਪਾਇਆ। ਨਾਲ ਹੀ ‘ਹਰ ਦਮ ਰਹਿੰਦੀ ਅੱਖੀਆਂ ਨੂੰ ਤੇਰੀ ਟੋਲ ਨੀ ਮਾਏ, ਲੋਕੀਂ ਦੀਵਾ ਲੈ ਕੇ ਲੱਭਦੇ ਨੇ, ਤੇਰੇ ਬੇਬੇ ਦੇ ਜਵਾਈ ਵਰਗਾ, ਵਰਗੇ ਪਰਿਵਾਰਕ ਤੇ ਸਮਾਜਿਕ ਜੀਵਨ ਦੀ ਪੇਸ਼ਕਾਰੀ ਕਰਨ ਵਾਲੇ ਗੀਤਾਂ ਦੀ ਰਚਨਾ ਕਰਕੇ ਆਪਣੀ ਵੱਖਰੀ ਥਾਂ ਬਣਾਈ ਹੈ। ਇਸ ਮੌਕੇ ਹਰਜੀਤ ਸਿੰਘ ਮਠਾਰੂ, ਪੰਜਾਬੀ ਗਾਇਕ ਗੁਰਦੀਪ ਸਿੰਘ, ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਕੁੰਦਨ ਸਿੰਘ ਕਾਲਕਟ, ਵਿਜੇ ਕਲਸੀ, ਕਮਲ ਕੁਮਾਰ, ਹਾਸਰਸ ਕਲਾਕਾਰ ਭੋਟੂ ਸ਼ਾਹ, ਰਾਣੀ ਰਣਦੀਪ, ਮਦਨ ਕੋਟਲਾ, ਪਲਵਿੰਦਰ ਚੀਮਾ, ਵਿਜੇਅੰਤ ਧਨੋਤਾ, ਰਾਹੁਲ ਧਨੋਤਾ, ਪ੍ਰੋ. ਮਨਮੋਹਣ ਸਿੰਘ, ਜਰਨੈਲ ਸੋਨੀ, ਮਲਕੀਤ ਬੁੱਲਾ, ਕੇਕੇ ਸਿੰਘ, ਗਗਨ ਨਿੱਝਰ, ਸਿੰਮੀ ਸਰਗਮ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗੀਤ ਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।