ਬਿਜਲੀ ਮੁਲਾਜ਼ਮਾਂ ਵਲੋਂ ਉੱਪ ਮੰਡਲ ਦਾਤਾਰਪੁਰ ਵਿਖੇ ਗੇਟ ਰੈਲੀ
ਬਿਜਲੀ ਮੁਲਾਜ਼ਮਾਂ ਵਲੋਂ ਉੱਪ ਮੰਡਲ ਦਾਤਾਰਪੁਰ ਵਿਖੇ ਗੇਟ ਰੈਲੀ
Publish Date: Wed, 01 Apr 2026 02:56 PM (IST)
Updated Date: Wed, 01 Apr 2026 02:58 PM (IST)

- ਕੇਂਦਰ ਦੇ ਨਵੇਂ ਲੇਬਰ ਕੋਡਾਂ ਅਤੇ ਸੂਬਾ ਸਰਕਾਰ ਵਲੋਂ ਵਿੱਤੀ ਲਾਭ ਨਾ ਦੇਣ ਦਾ ਵਿਰੋਧ ਦੇਸ ਰਾਜ, ਪੰਜਾਬੀ ਜਾਗਰਣ ਦਾਤਾਰਪੁਰ : ਕੇਂਦਰ ਸਰਕਾਰ ਵਲੋਂ 29 ਕਿਰਤ ਕਾਨੂੰਨ ਰੱਦ ਕਰਕੇ ਲਾਗੂ ਕੀਤੇ ਜਾ ਰਹੇ ਨਵੇਂ 4 ਨਵੇਂ ਲੇਬਰ ਕੋਡਾਂ ਦੇ ਵਿਰੋਧ ਵਿੱਚ ਪੀਐਸਈਬੀ ਜੁਆਇੰਟ ਫੋਰਮ ਦੇ ਸੱਦੇ ‘ਤੇ ਦਾਤਾਰਪੁਰ ਉੱਪ ਮੰਡਲ ਦਫ਼ਤਰ ਅੱਗੇ ਗੇਟ ਰੈਲੀ ਕੀਤੀ ਗਈ। ਐਂਪਲਾਈਜ਼ ਫੈਡਰੇਸ਼ਨ ਦੇ ਉੱਪ ਮੰਡਲ ਪ੍ਰਧਾਨ ਵਿਨੋਦ ਕੁਮਾਰ ਅਤੇ ਟੀ ਐਸ ਯੂ ਦੇ ਪ੍ਰਧਾਨ ਨੀਰਜ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਮੌਕੇ ਟੀ ਐਸ ਯੂ ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 29 ਲੇਬਰ ਆਨੂੰਨ ਰੱਦ ਕਰਕੇ ਲਾਗੂ ਕੀਤੇ ਜਾ ਰਹੇ 4 ਲੇਬਰ ਕੋਡ ਮਜ਼ਦੂਰ ਮੁਲਾਜ਼ਮ ਵਿਰੋਧੀ ਹਨ। ਕੇਂਦਰ ਸਰਕਾਰ ਵਲੋਂ ਇਹ ਕੋਡ ਅੱਜ ਤੋਂ ਲਾਗੂ ਕੀਤੇ ਜਾ ਰਹੇ ਹਨ, ਜਿਸ ਦੇ ਜਿਸਦੇ ਵਿਰੋਧ ਵਿੱਚ ਸਮੁੱਚੇ ਭਾਰਤ ਅੰਦਰ ਕੇਂਦਰੀ ਟ੍ਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲਾ ਦਿਨ ਮਨਾਇਆ ਜਾ ਰਿਹਾ ਹੈ। ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਵਲੋਂ ਇਸ ਸੰਘਰਸ਼ ਦਾ ਸਮਰਥਨ ਕੀਤਾ ਗਿਆ ਹੈ। ਸੂਬਾ ਸਰਕਾਰ ਵਲੋਂ ਡੀ ਏ ਸਮੇਤ ਮੁਲਾਜ਼ਮਾਂ ਦੇ ਵਿੱਤੀ ਲਾਭ ਰੋਕ ਲਏ ਗਏ ਹਨ, ਜਦੋਂ ਕਿ ਆਪਣੇ ਵੋਟ ਬੈਂਕ ਲਈ ਮੁਫ਼ਤ ਯੋਜਨਾਵਾਂ ਦੀਆਂ ਰੇੜੀਆਂ ਵੰਡੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਆਪਣੇ ਮੰਤਰੀਆਂ ਦੇ ਖਰਚਿਆਂ ਵਿੱਚ ਕਟੌਤੀ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਵਿੱਤੀ ਲਾਭਾਂ ਤੋਂ ਬਾਂਝੇ ਕੀਤਾ ਜਾ ਰਿਹਾ ਹੈ। ਜਿਸ ਦੇ ਖਿਲਾਫ਼ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਕੇਂਦਰ ਸਰਕਾਰ ਨੇ ਇਹ ਲੇਬਰ ਕੋਡ ਰੱਦ ਨਾ ਕੀਤੇ ਤਾਂ ਤਿੱਖਾ ਸੰਘਰਸ਼ ਵਿੱਢ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਵੀ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਏ.ਈ. ਕਮਲ ਕਿਸ਼ੋਰ, ਜੂਨੀਅਰ ਇੰਜੀਨੀਅਰ ਕਿਸ਼ਨ ਕੁਮਾਰ, ਐਸਡੀਸੀ ਤੇਜਿੰਦਰ ਸਿੰਘ, ਨਰਿੰਦਰ ਕੁਮਾਰ, ਰਾਜਨ ਕੁਮਾਰ, ਵਰਿੰਦਰ ਕੁਮਾਰ, ਅਮਿਤ ਕੁਮਾਰ, ਸਤੀਸ਼ ਕੁਮਾਰ, ਦਵਿੰਦਰ ਸਿੰਘ, ਸਰਜੀਵਨ ਕੁਮਾਰ, ਕੁਲਦੀਪ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਤਲਵਾੜਾ, ਅੰਜਨਾ ਕੁਮਾਰੀ, ਨੀਲਮ ਕੁਮਾਰੀ ਅਤੇ ਸੰਤੋਸ਼ ਕੁਮਾਰੀ ਆਦਿ ਵੀ ਹਾਜ਼ਰ ਸਨ।