ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ
ਅਣਪਛਾਤੇ ਵਲੋਂ ਦੁਕਾਨ ਦੇ ਬਾਹਰੋਂ ਮੋਟਰ ਸਾਇਕਲ ਚੋਰੀ
Publish Date: Thu, 26 Mar 2026 05:32 PM (IST)
Updated Date: Fri, 27 Mar 2026 04:05 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਅੱਜ ਸਵੇਰੇ ਸ਼ਹੀਦਾਂ ਰੋਡ ਮਾਹਿਲਪੁਰ ਵਿਖੇ ਬਿੰਦਰ ਮੋਬਾਈਲ ਦੀ ਦੁਕਾਨ ਕੋਲੋ ਅਣਪਛਾਤੇਂ ਇੱਕ ਮੋਟਰਸਾਈਕਲ ਚੋਰੀ ਕਰ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਆਤਮਾ ਰਾਮ ਵਾਸੀ ਪਿੰਡ ਨੰਗਲ ਖੁਰਦ ਨੇ ਦੱਸਿਆ ਕਿ ਉਹ ਬਿੰਦਰ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਸਮਾਂ ਕਰੀਬ 8.40 ਵਜੇ ਉਹ ਆਪਣੇ ਕੰਮ ’ਤੇ ਮਾਹਿਲਪੁਰ ਆਇਆ ਸੀ ਤੇ ਉਸ ਨੇ ਆਪਣਾ ਮੋਟਰਸਾਈਕਲ ਨੰਬਰੀ (ਪੀਬੀ 36 ਜੀ 1693)) ਦੁਕਾਨ ਦੇ ਬਾਹਰ ਖੜ੍ਹਾ ਕੀਤਾ ਸੀ ਤੇ ਸਮਾਂ ਕਰੀਬ 10 ਕੁ ਮਿੰਟ ਬਾਅਦ ਉਸ ਨੇ ਵਾਪਸ ਆ ਕੇ ਦੇਖਿਆਂ ਤਾ ਉਸ ਦਾ ਮੋਟਰਸਾਈਕਲ ਕਿਸੇ ਨਾ-ਮਾਲੂਮ ਵਿਅਕਤੀ ਨੇ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।