ਵਿਜੈ ਕੁਮਾਰ ਨੂੰ ਕੀਤਾ ਸਨਮਾਨਿਤ
ਸਾਂਭ ਲਓ ਮਾਪੇ ਰੱਬ ਮਿਲ ਜੂ ਆਪੇ ਤਹਿਤ ਵਿਜੇ ਕੁਮਾਰ ਨੂੰ ਕੀਤਾ ਸਨਮਾਨਿਤ
Publish Date: Thu, 26 Mar 2026 05:11 PM (IST)
Updated Date: Fri, 27 Mar 2026 04:05 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ: ਗੜਸ਼ੰਕਰ ਵਲੋਂ ਸਾਂਭ ਲਉ ਮਾਪੇ,ਰੱਬ ਮਿਲ ਜਾਊ ਆਪੇ ਤਹਿਤ ਸ਼ਹੀਦ ਭਗਤ ਸਿੰਘ ਸਮਾਰਕ ਗੜਸ਼ੰਕਰ ਵਿਖੇ ਵਿਜੈ ਕੁਮਾਰ ਚੱਕ ਹਾਜੀਪੁਰ ਦਾ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਵਿਜੇ ਕੁਮਾਰ ਵੱਲੋਂ ਆਪਣੇ ਪਿਤਾ ਸਿਬੂ ਰਾਮ 90 ਸਾਲ ਅਤੇ ਮਾਤਾ ਕਰਮੀ ਜੋ ਅੰਨੀ ਤੇ ਬੋਲੀ ਹੈ ਦੀ ਸੇਵਾ ਸੰਭਾਲ ਕਰਨ ਲਈ ਸਨਮਾਨ ਚਿੰਨ ਦੇ ਕੇ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਬੀਬੀ ਸੁਭਾਸ਼ ਮੱਟੂ ਸਰਪ੍ਰਸਤ, ਦਰਸ਼ਨ ਸਿੰਘ ਮੱਟੂ ਪ੍ਰਧਾਨ, ਰਣਜੀਤ ਸਿੰਘ ਬੰਗਾ ਜਨਰਲ ਸਕੱਤਰ, ਡਾ. ਲਖਵਿੰਦਰ ਸਿੰਘ ਲੱਕੀ ਬੁਲਾਰਾ,ਕੁਲਵਿੰਦਰ ਸੰਘਾ ਐਕਟਿੰਗ ਸਕੱਤਰ,ਹੈਪੀ ਸਾਧੋਵਾਲ ਮੋਟੀਵੇਟਰ,ਡਾਕਟਰ ਬਿੱਟੂ ਵਿੱਜ ਮੋਟੀਵੇਟਰ ਸ਼ਹੀਦ ਭਗਤ ਸਿੰਘ ਸੁਸਾਇਟੀ ਰਜਿ: ਮੋਟੀਵੇਟਰ ਭੁਪਿੰਦਰ ਯਰਾਨਾ, ਜੀਤ ਸਿੰਘ ਬਗਵਾਈਂ, ਰਾਜ ਕੁਮਾਰ ਬਿਲੜੋਂ,ਮੇਜਰ ਸਿੰਘ ਸਾਧੋਵਾਲ, ਸੂਬੇਦਾਰ ਧਿਆਨ ਚੰਦ ਗੜਸ਼ੰਕਰ,ਨੀਤਿਸ਼ ਕੁਮਾਰ ਗੜਸ਼ੰਕਰ, ਰਾਜੂ ਰਾਨਾ ਬਿਲੜੋਂ ਆਦਿ ਸ਼ਾਮਲ ਸੀ।