ਐੱਮਆਰਪੀਡੀ ਸਰਕਾਰੀ ਕਾਲਜ ਦੀ ਸਾਲਾਨਾ ਐਥਲੈਟਿਕ ਮੀਟ ਸੰਪੰਨ
ਐਮ.ਆਰ.ਪੀ.ਡੀ ਸਰਕਾਰੀ ਕਾਲਜ ਤਲਵਾੜਾ ਦੀ ਸਾਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ
Publish Date: Thu, 26 Mar 2026 05:04 PM (IST)
Updated Date: Fri, 27 Mar 2026 04:05 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਐੱਮਆਰਪੀਡੀ ਸਰਕਾਰੀ ਕਾਲਜ, ਤਲਵਾੜਾ ਦੇ ਪ੍ਰਿੰਸੀਪਲ ਡਾ. ਰਾਜੀਵ ਖੋਸਲਾ ਦੀ ਅਗਵਾਈ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਸ਼ਰਮਾ ਦੀ ਨਿਗਰਾਨੀ ਹੇਠ ਸਫ਼ਲਤਾ ਪੂਰਵਕ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਕਾਲਜ ਮੀਡੀਆ ਸੈੱਲ ਦੇ ਇੰਚਾਰਜ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਦੋ ਦਿਨਾਂ ਐਥਲੈਟਿਕ ਮੀਟ ਦੇ ਦੂਜੇ ਦਿਨ ਸੇਵਾਮੁਕਤ ਪ੍ਰਿੰਸੀਪਲ ਗੁਰਮੀਤ ਸਿੰਘ, ਸੇਵਾਮੁਕਤ ਪ੍ਰੋਫੈਸਰ ਡਾ. ਸੁੰਰਿਦਰਪਾਲ ਸਿੰਘ ਮੰਡ ਅਤੇ ਸੇਵਾਮੁਕਤ ਪ੍ਰੋਫੈਸਰ ਦਲਬੀਰ ਸਿੰਘ ਮੱਲ੍ਹੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਲਗਭਗ 350 ਵਿਦਿਆਰਥੀਆਂ ਨੇ ਇਸ ਮੀਟ ਵਿੱਚ ਹਿੱਸਾ ਲਿਆ। ਇਸ ਸਾਲਾਨਾ ਐਥਲੈਟਿਕ ਮੀਟ ਵਿੱਚ ਕਰਾਸ ਕੰਟਰੀ, ਵਾਲੀਬਾਲ, ਟੇਬਲ ਟੈਨਿਸ, ਖੋ-ਖੋ, ਸ਼ਾਟ ਪੁਟ, ਜੈਵਲਿਨ, ਡਿਸਕਸ ਥ੍ਰੋ, ਰੱਸਾਕਸ਼ੀ, 100 ਮੀਟਰ, 200 ਮੀਟਰ, 400 ਮੀਟਰ ਦੌੜ ਆਦਿ ਵਰਗੇ ਕਈ ਮੁਕਾਬਲੇ ਕਰਵਾਏ ਗਏ। ਸ਼ਾਟਪੁੱਟ ’ਚ ਅਕਸ਼ਿਤ ਰਾਣਾ (ਲੜਕੇ) ਅਤੇ ਰੀਆ (ਲੜਕੀਆਂ) ਪਹਿਲੇ ਸਥਾਨ ’ਤੇ ਰਹੇ। ਕਰਾਸ ਕੰਟਰੀ ਵਿੱਚ ਦੇਵਸ਼ੀ (ਲੜਕੀਆਂ) ਅਤੇ ਇੰਦਰ ਠਾਕੁਰ (ਲੜਕੇ) ਜੇਤੂ ਰਹੇ, 100 ਮੀ., 200 ਮੀ., 400ਮੀ. ਦੌੜਾਂ ਵਿੱਚ ਅਕਸ਼ਿਤ ਰਾਣਾ ਨੇ ਲੜਕਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਪਹਿਲੇ ਸਥਾਨ ਹਾਸਲ ਕੀਤੇ। ਵਾਲੀਬਾਲ ਵਿੱਚ ਲੜਕੀਆਂ ਅਤੇ ਲੜਕਿਆਂ ਦੋਵੇਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਟੇਬਲ ਟੈਨਿਸ ’ਚ ਰੁਚਿਕਾ-ਪ੍ਰਿਆ ਦੀ ਟੀਮ ਜੇਤੂ ਰਹੀ। ਡਿਸਕਸ ਥਰੋ ਅਤੇ ਜੈਵਲਿਨ ਵਿੱਚ ਵੀ ਖਿਡਾਰੀਆਂ ਨੇ ਉੱਤਮ ਪ੍ਰਦਰਸ਼ਨ ਕੀਤਾ। ਖੋ-ਖੋ ਅਤੇ ਰੱਸਾਕਸ਼ੀ ਵਰਗੇ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰਸੀਪਲ ਨੇ ਦੱਸਿਆ ਕਿ ਧੀਆਂ ਨੇ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਨੇ ਖੇਡਾਂ ਨੂੰ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਦੱਸਿਆ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਤੇ ਪਹੁੰਚੇ ਹੋਏ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਕਾਲਜ ਦੀ ਨਵੀਂ ਕੰਟੀਨ ਦਾ ਉਦਘਾਟਨ ਵੀ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਨੇ ਸਭ ਦਾ ਧੰਨਵਾਦ ਕੀਤਾ।