ਜਾਵੇਦ ਖਾਨ ਨੇ ਈਦ ਮੌਕੇ ਕੀਤੀ ਗਊਸ਼ਾਲਾ ’ਚ ਗਊਆਂ ਦੀ ਸੇਵਾ
ਭਾਈਚਾਰਕ ਸਦਭਾਵਨਾ ਦੀ ਮਿਸਾਲ: ਜਾਵੇਦ ਖਾਨ ਵੱਲੋਂ ਈਦ ਮੌਕੇ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ
Publish Date: Sun, 22 Mar 2026 08:05 PM (IST)
Updated Date: Mon, 23 Mar 2026 04:16 AM (IST)
ਭਾਈਚਾਰਕ ਸਦਭਾਵਨਾ ਦੀ ਪੇਸ਼ ਕੀਤੀ ਮਿਸਾਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ਭਾਈਚਾਰਕ ਸਦਭਾਵਨਾ ਅਤੇ ਮਨੁੱਖਤਾ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਦੇਖਣ ਨੂੰ ਮਿਲੀ। ਪੰਜਾਬ ਵਿੱਚ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਾਵੇਦ ਖਾਨ ਵੱਲੋਂ ਈਦ ਦੀ ਖੁਸ਼ੀ ਇੱਕ ਵਿਲੱਖਣ ਢੰਗ ਨਾਲ ਮਨਾਈ ਗਈ। ਜਾਵੇਦ ਖਾਨ ਗਊਸ਼ਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਗਊਆਂ ਨੂੰ ਗੁੜ ਅਤੇ ਹਰਾ ਚਾਰਾ ਖੁਆ ਕੇ ਉਨ੍ਹਾਂ ਦੀ ਸੇਵਾ ਕੀਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਈਦ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ ਅਤੇ ਸਾਨੂੰ ਧਰਮ ਜਾਂ ਰਿਵਾਜਾਂ ਤੋਂ ਉੱਪਰ ਉੱਠ ਕੇ ਸਾਰੇ ਜੀਵਾਂ ਨਾਲ ਪਿਆਰ ਅਤੇ ਸਹਾਨੁਭੂਤੀ ਰੱਖਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਨਵਰਾਂ ਦੀ ਸੇਵਾ ਕਰਨ ਨਾਲ ਮਿਲਣ ਵਾਲੀ ਆਤਮਿਕ ਸ਼ਾਂਤੀ ਹੀ ਅਸਲ ਇਬਾਦਤ ਹੈ। ਉਨ੍ਹਾਂ ਹੋਰ ਕਿਹਾ ਕਿ ਤਿਉਹਾਰ ਸਾਨੂੰ ਇਕੱਠੇ ਰਹਿਣ ਅਤੇ ਪਿਆਰ ਨਾਲ ਜੀਣ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਇਨ੍ਹਾਂ ਮੌਕਿਆਂ ‘ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਿਸ਼ਵ ਅਮਨ ਅਤੇ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ।