ਭੂੰਡ ਆਸ਼ਕ ਦੀ ਛਿੁੱਤਰ ਪਰੇਡ, ਚੱਲਦੀ ਬੱਸ ’ਚ ਕੁੜੀ ਨੂੰ ਕਰ ਰਿਹਾ ਸੀ ਤੰਗ
ਭੂੰਡ ਆਸ਼ਕ ਦੀ ਹੋਈ ਕੁੱਟਮਾਰ, ਚੱਲਦੀ ਬੱਸ ਚ ਕੁੜੀ ਨੂੰ ਕਰ ਰਿਹਾ ਸੀ ਤੰਗ ਪ੍ਰੇਸ਼ਾਨ, ਮਾਫੀ ਮੰਗਣ ਤੇ ਛੱਡਿਆ
Publish Date: Sun, 22 Mar 2026 07:20 PM (IST)
Updated Date: Mon, 23 Mar 2026 04:14 AM (IST)
ਮਾਫੀ ਮੰਗਣ ਤੇ ਛੱਡਿਆ ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਨਜਦੀਕੀ ਪਿੰਡ ਕਠਾਰ ਦੇ ਬੱਸ ਸਟੈਂਡ ਤੇ ਓਦੋ ਰੌਲਾ ਰੱਪਾ ਪੈ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਦੋ ਇਕ ਲੜਕੀ ਨੂੰ ਚੱਲਦੀ ਬੱਸ ਚ ਇਕ ਨੌਜਵਾਨ ਤੰਗ ਪ੍ਰੇਸ਼ਾਨ ਅਤੇ ਛੇੜਖਾਨੀ ਕਰਨ ਲੱਗ ਪਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਭੂੰਡ ਆਸ਼ਕ ਦੀ ਛਿੱਤਰ ਪਰੇਡ ਕਰ ਦਿੱਤੀ, ਜਿਸਨੂੰ ਬਾਅਦ ਵਿਚ ਮਾਫੀ ਮੰਗਨ ਤੋਂ ਬਾਅਦ ਛੱਡਿਆ। ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਿਕ ਲੜਕੀ ਅਤੇ ਉਸਦੀ ਮਾਂ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਨੂੰ ਜੋ ਜਲੰਧਰ ਕੋਲ ਹੈ ਜਾ ਰਹੇ ਸੀ ਤਾਂ ਬੱਸ ’ਚ ਹੀ ਇਕ ਨੌਜਵਾਨ ਜਿਸਨੂੰ ਉਹ ਜਾਣਦੇ ਵੀ ਨਹੀਂ ਸੀ ਉਹ ਲੜਕੀ ਨੂੰ ਬੱਸ ’ਚ ਤੰਗ ਪ੍ਰੇਸ਼ਾਨ ਤੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। ਲੜਕੀ ਤੇ ਉਸ ਦੀ ਮਾਤਾ ਉਸ ਤੋਂ ਡਰਦੀਆਂ ਕਠਾਰ ਬੱਸ ਅੱਡੇ ’ਤੇ ਉਤਰ ਗਈਆਂ ਪਰ ਉਨ੍ਹਾਂ ਦੇ ਮਗਰ ਹੀ ਉਕਤ ਨੌਜਵਾਨ ਵੀ ਉਤਰ ਗਿਆ, ਜਦ ਲੜਕੀ ਨੇ ਕਠਾਰ ਦੇ ਦੁਕਾਨਦਾਰਾਂ ਨੂੰ ਤੇ ਲੋਕਾਂ ਨੂੰ ਦੱਸਿਆ ਤਾਂ ਉਕਤ ਨੌਜਵਾਨ ਨੂੰ ਮੌਕੇ ’ਤੇ ਲੋਕਾਂ ਨੇ ਕਾਬੂ ਕਰ ਕੇ ਖੂਬ ਛਿੱਤਰ ਪਰੇਡ ਕੀਤੀ ਤੇ ਜਿਸ ਤੋਂ ਬਾਅਦ ਉਕਤ ਨੌਜਵਾਨ ਕੋਲੋਂ ਮਾਫੀ ਮੰਗਵਾਈ ਗਈ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।