ਸੰਜੀਵ ਠਾਕੁਰ ਤੇ ਗਗਨ ਮੂਸਾ ਨੂੰ ਕੀਤਾ ਸਨਮਾਨਿਤ
ਪਿੰਡ ਮੂਸਾ ਦੀ ਪੰਚਾਇਤ ਨੇ ਸੰਜੀਵ ਠਾਕੁਰ ਤੇ ਗਗਨ ਮੂਸਾ ਨੂੰ ਕੀਤਾ ਸਨਮਾਨਿਤ
Publish Date: Sun, 22 Mar 2026 06:10 PM (IST)
Updated Date: Mon, 23 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪਿਛਲੇ ਛੇ ਸਾਲਾਂ ਤੋਂ ਸੰਜੀਵ ਠਾਕੁਰ ਬਰਾਇਓ ਜਿਮ ਦੇ ਓਨਰ ਜੋ ਕਿ ਬੱਚਿਆਂ ਨੂੰ ਜਿਮ ਵਿੱਚ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਨਾਲ ਹੀ ਨਸ਼ਾ ਮੁਕਤੀ ਅਭਿਆਨ ਵਿੱਚ ਵੀ ਵੱਧ ਚੜ ਕੇ ਭਾਗ ਲੈਂਦੇ ਹਨ। ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਖੇਡ ਮੇਲੇ ਕਰਵਾਏ ਜਿਹਨਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਂਦਾ ਸੀ। ਪਿੰਡ ਮੂਸਾ ਦੀ ਪੰਚਾਇਤ ਨੇ ਸੰਜੀਵ ਠਾਕੁਰ ਤੇ ਗਗਨ ਮੂਸਾ ਨੂੰ ਸਰੋਪਾ ਪਾ ਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੀਵ ਠਾਕੁਰ ਨੇ ਆਖਿਆ ਕਿ ਨਸ਼ਾ ਸਾਡੇ ਨੌਜਵਾਨਾਂ ਲਈ ਕੋਹੜ ਹੈ ਇਸ ਤੋਂ ਬਚਣਾ ਚਾਹੀਦਾ ਹੈ ਤਾਂ ਹੀ ਅਸੀਂ ਅੱਗੇ ਤਰੱਕੀ ਕਰ ਸਕਦੇ ਹਾਂ। ਜ਼ਿਕਰਯੋਗ ਇਹ ਹੈ ਕਿ ਗਗਨ ਮੂਸਾ ਦੂਜੀ ਵਾਰ ਵੇਟ ਲਿਫਟਿੰਗ ’ਚੋਂ ਪਹਿਲੇ ਸਥਾਨ ’ਤੇ ਰਿਹਾ। ਇਸ ਮੌਕੇ ਤੇ ਪਿੰਡ ਮੂਸਾ ਦੀ ਪੰਚਾਇਤ ਨੇ ਇੱਕ ਖਾਸ ਅਨਾਊਂਸਮੈਂਟ ਕੀਤੀ ਹੈ, ਜਿਸ ’ਚ ਉਨ੍ਹਾਂ ਆਖਿਆ ਹੈ ਕਿ ਜਿਹੜੇ ਬੱਚੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨਗੇ ਤੇ ਖੇਡਾਂ ’ਚ ਆਪਣਾ ਨਾਂ ਰੌਸ਼ਨ ਕਰਨਗੇ ਜਾਂ ਕਿਸੇ ਹੋਰ ਖੇਤਰ ’ਚ ਆਪਣਾ ਨਾਂ ਰੌਸ਼ਨ ਕਰਨਗੇ, ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਆਪਣੇ ਵੱਲੋਂ ਸਨਮਾਨਿਤ ਕਰੇਗੀ। ਇਸ ਮੌਕੇ ਸਰਪੰਚ ਪਰਦੀਪ ਕੌਰ, ਨਵਦੀਪ ਸਿੰਘ ਦੀਪਾ, ਹਰਜਿੰਦਰ ਸਿੰਘ ਹੈਪੀ ਮਨਜੀਤ ਨਰਸਰੀ ਵਾਲੇ, ਕੁਲਦੀਪ ਸਿੰਘ ਮਿੰਟੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਰਿੰਕੂ, ਸ਼ਮਸ਼ੇਰ ਸਿੰਘ, ਬਿੰਦਰ ਕੌਰ ਅਤੇ ਹੋਰ ਵੀ ਹਾਜ਼ਰ ਸਨ।