ਲੋਕ ਇਨਕਲਾਬ ਮੰਚ ਨੇ ਟਾਂਡਾ ਕੱਢੀ ਇਨਕਲਾਬੀ ਮੈਰਾਥਨ
ਲੋਕ ਇਨਕਲਾਬ ਮੰਚ ਨੇ ਟਾਂਡਾ ਕੱਢੀ ਇਨਕਲਾਬੀ ਮੈਰਥਨ ਦੌੜ
Publish Date: Sun, 22 Mar 2026 05:34 PM (IST)
Updated Date: Mon, 23 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਲੋਕ ਇਨਕਲਾਬ ਮੰਚ ਪੰਜਾਬ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਟਾਂਡਾ ਵਿਖੇ ਇਨਕਲਾਬੀ ਮੈਰਾਥਨ’ ਦਾ ਅਯੋਜਨ ਕੀਤਾ, ਜਿਸ ’ਚ ਵੱਡੀ ਗਿਣਤੀ ਬੱਚਿਆਂ, ਔਰਤਾਂ ਤੇ ਮਰਦਾਂ ਤੇ ਸਿਲਵਰ ਓਕ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਪ੍ਰਬੰਧਕ ਤੇ ਵਿਦਿਆਰਥੀ ਵੱਡੀ ਗਿਣਤੀ ’ਚ ਸ਼ਾਮਲ ਹੋਏ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਹਿਨ ਕੇ ਇਨਕਲਾਬ ਦਾ ਨਾਅਰਾ ਬੁਲੰਦ ਕੀਤਾ। ਇਸ ਮੈਰਾਥਨ ਦੌੜ ਦੀ ਅਗਵਾਈ ਹਰਦੀਪ ਖੁੱਡਾ, ਰਜਿੰਦਰ ਮਾਰਸ਼ਲ, ਮਾਸਟਰ ਰਮੇਸ਼ ਡਿਪਟੀ ਵਲੋਂ ਕੀਤੀ ਗਈ। ਇਹ ਦੌੜ ਸਥਾਨਿਕ ਸ਼ਿਮਲਾ ਪਹਾੜੀ ਤੋਂ ਸ਼ੁਰੂ ਹੋਈ ਜੋ ਸ਼ਹੀਦ ਚੌਕ ਵਿਖੇ ਸਮਾਪਤ ਹੋਈ। ਇਸ ਮੌਕੇ ਸਿਲਵਰ ੳਹ ਸਕੂਲ ਦੇ ਚੇਅਰਮੈਨ ਤਰਲੋਚਨ ਬਿੱਟੂ, ਆਪ ਦੇ ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਹਰਮੀਤ ਸਿੰਘ ਔਲਖ, ਡਾਕਟਰ ਭੁਪਿੰਦਰ ਸਿੰਘ ਵੱਸਣ, ਸ਼ਿਵ ਰਾਜ ਰੇਖੀ, ਜਥੇਦਾਰ ਦਵਿੰਦਰ ਸਿੰਘ ਮੂਨਕ, ਡਾ. ਕੇਵਲ ਸਿੰਘ, ਕੋਚ ਕੁਲਵੰਤ ਸਿੰਘ, ਕੋਚ ਦੀਪਕ ਸੋਧੀ, ਗਗਨ ਵੈਦ, ਲੈਕਚਰਾਰ ਅਮਰ ਸਿੰਘ, ਕਮਾਰੇਡ ਸ਼ਿਵ ਕੁਮਾਰ, ਮਾਸਟਰ ਲੱਖਜੀਤ ਸਿੰਘ, ਹੈਡ ਮਾਸਟਰ ਸੰਤੋਖ ਸਿੰਘ, ਜਸਵਿੰਦਰ ਰਲਣ, ਸਰਪੰਚ ਗੁਰਪ੍ਰੀਤ ਤੱਲਾ, ਪਰਮਾਨੰਦ ਦਿਵੇਦੀ, ਵਰਿੰਦਰ ਨਮਾਣਾ, ਸੰਦੀਪ ਸੀਕਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।