ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਵਾਸਤੇ ਹੋ ਰਹੇ ਵੱਡੇ ਉਪਰਾਲੇ ਸ਼ਲਾਘਾਯੋਗ ਉੱਦਮ
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਵਾਸਤੇ ਹੋ ਰਹੇ ਵੱਡੇ ਉਪਰਾਲੇ ਸ਼ਲਾਘਾਯੋਗ ਉੱਦਮ
Publish Date: Sun, 22 Mar 2026 05:12 PM (IST)
Updated Date: Mon, 23 Mar 2026 04:05 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ਼੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੇ ਜਾ ਰਹੇ ਉਪਰਾਲਿਆਂ ਨੂੰ ਇੱਕ ਸ਼ਲਾਘਾਯੋਗ ਉੱਦਮ ਹੀ ਕਿਹਾ ਜਾ ਸਕਦਾ ਹੈ ਜਿਸ ਨਾਲ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਵੱਡੀ ਰਾਹਤ ਪ੍ਰਾਪਤ ਹੋਵੇਗੀ। ਇਹ ਵਿਚਾਰ ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਿਧਾਇਕ ਸ੍ਰੀ ਨਛੱਤਰ ਪਾਲ ਵਿਸ਼ੇਸ਼ ਤੌਰ ਤੇ ਕੱਲ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਉਨ੍ਹਾਂ ਆਖਿਆ ਕਿ 11 ਅਪ੍ਰੈਲ ਨੂੰ ਦਲਿਤ ਪੱਛੜੀਆਂ ਸ਼੍ਰੇਣੀਆਂ ਅਤੇ ਉੱਚ ਵਰਗਾਂ ਵਲੋਂ ਲਤਾੜੇ ਹੋਏ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੇ ਯੁੱਗ ਪੁਰਸ਼ ਮਹਾਤਮਾ ਜੋਤੀਬਾ ਰਾਓ ਫੂਲੇ ਜੀ, 12-13 ਅਪ੍ਰੈਲ ਨੂੰ ਅੰਮਿ੍ਤਧਾਰਾ ਪ੍ਰਗਟ ਦਿਵਸ ਅਤੇ 14 ਅਪ੍ਰੈਲ ਨੂੰ ਗ਼ਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ।ਪਿਛਲੇ ਸਾਲਾਂ ਚ ਸੰਗਤਾਂ ਵਾਸਤੇ ਟੈਂਟ ਲਗਾਇਆ ਜਾਂਦਾ ਸੀ, ਮੀਂਹ ਹਨ੍ਹੇਰੀ ਕਾਰਣ ਸੰਗਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਦਾ ਪੱਕਾ ਹੱਲ੍ਹ ਕਰਦਿਆਂ ਪ੍ਰਬੰਧਕ ਕਮੇਟੀ ਵਲੋਂ 65 ਵਾਈ ਸੌ ਫੁੱਟ ਸ਼ੈੱਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਇਹ ਸ਼ੈੱਡ ਲਈ ਮੰਡੀ ਗੋਬਿੰਦਗੜ੍ਹ ਸਮੇਤ ਸਮੂਹ ਸੰਗਤਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਜਦਕਿ ਇਸ ਦੇ ਵਿਸਥਾਰ ਲਈ ਸਮੂਹ ਸੰਗਤ ਜਿਹੜੀ ਤਿਲਫੁਲ ਅਰਪਣ ਕਰ ਸਕਦੀ ਹੈ ਉਸ ਨੂੰ ਅਪੀਲ ਹੈ ਕਿ ਬਣਦਾ ਸਹਿਯੋਗ ਕਰਨ | ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸਰਬਜੀਤ ਜਾਫ਼ਰਪੁਰ, ਐਡ. ਮੁਕੇਸ਼ ਬਾਲੀ, ਮੁਖਤਿਆਰ ਮੁੱਖਾ ਸ਼ਹਿਰੀ ਪ੍ਰਧਾਨ ਰਾਹੋਂ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਦਿਆਲ ਚੰਦ ਬੰਗਾ ਸੈਕਟਰੀ ਪੰਜਾਬ, ਸੰਤ ਗਿਰਧਾਰੀ ਲਾਲ, ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਹਿਮਾਚਲ ਤੋਂ ਪਿੰਕਾ, ਸੁਖਚੈਨ ਕਾਲਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ, ਮਿਸਤਰੀ ਨਰਿੰਦਰ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜਰ ਸਨ।