ਅਵਨੀ ਨਵੋਦਿਆ ਪ੍ਰੀਖਿਆ ’ਚੋਂ ਦੂਜੇ ਸਥਾਨ ‘ਤੇ
ਬਹਿਨੰਗਲ ਦੀ ਵਿਦਿਆਰਥਣ ਅਵਨੀ ਦੀ ਨਵੋਦਿਆ ਪ੍ਰੀਖਿਆ ‘ਚੋਂ ਦੂਜੇ ਸਥਾਨ ‘ਤੇ
Publish Date: Thu, 19 Mar 2026 05:59 PM (IST)
Updated Date: Fri, 20 Mar 2026 04:10 AM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ: ਕਮਾਹੀ ਦੇਵੀ ਦੇ ਨੇੜਲੇ ਪਿੰਡ ਬਹਿਨੰਗਲ ਤੋਂ ਸਰਵ ਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੀ ਵਿਦਿਆਰਥਣ ਅਵਨੀ ਨੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਭਰ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ’ਤੇ ਸਕੂਲ ਪ੍ਰਬੰਧਕਾਂ ਤੇ ਸਟਾਫ ਨੇ ਵਧਾਈ ਦਿੱਤੀ ਹੈ। ਪਿੰਡ ਬਹਿ ਨੰਗਲ ਦੇ ਹਰਦੀਪ ਸਿੰਘ ਅਤੇ ਮਾਤਾ ਸੀਮਾ ਰਾਣੀ ਦੀ ਹੋਣਹਾਰ ਸਪੁੱਤਰੀ ਅਵਨੀ ਨੇ ਹਾਲ ਹੀ ’ਚ ਹੋਈ ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਭਰ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਤਲਵਾੜਾ ਦੇ ਐੱਸਡੀਐੱਸਵੀਐੱਮ ਸਕੂਲ ਵਿਦਿਆਰਥਣ ਹੈ ਅਤੇ ਹਮੇਸ਼ਾਂ ਸਕੂਲੀ ਮੁਕਾਬਲਿਆਂ ਵਿੱਚ ਵੀ ਮੋਹਰੀ ਰਹਿੰਦੀ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ਤੋਂ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਹੋਣ ਦਾ ਸੱਦਾ ਦਿੰਦਿਆਂ ਸਮੂਹ ਸਕੂਲ ਸਟਾਫ਼ ਤੇ ਪ੍ਰਬੰਧਕਾਂ ਨੇ ਵਧਾਈ ਦਿੱਤੀ ਹੈ।