ਹਿਮ ਮਿੱਤਰ ਮੰਡਲ ਨੇ ਡਾਕਟਰ ਜੋੜੇ ਨੂੰ ਕੀਤਾ ਸਨਮਾਨਿਤ
ਹਿਮ ਮਿੱਤਰ ਮੰਡਲ ਨੇ ਡਾਕਟਰ ਜੋੜੇ ਨੂੰ ਕੀਤਾ ਸਨਮਾਨਿਤ
Publish Date: Thu, 19 Mar 2026 04:54 PM (IST)
Updated Date: Fri, 20 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਸਥਾਨਕ ਹਿਮ ਮਿੱਤਰ ਮੰਡਲ ਅਤੇ ਡੋਗਰਾ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਕ ਸਾਦਗੀਪੂਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਤਿਭਾਸ਼ਾਲੀ ਡਾਕਟਰ ਜੋੜੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਿਮ ਮਿੱਤਰ ਮੰਡਲ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਰਣਜੀਤ ਸਿੰਘ ਦੀ ਪੋਤੀ ਅਤੇ ਸਰਗਰਮ ਮੈਂਬਰ ਗੁਲਵੰਤ ਰਾਣਾ ਦੀ ਧੀ ਡਾ. ਪਾਇਲ ਰਾਣਾ (ਐੱਮਡੀ ਪੀਡੀਐਟ੍ਰਿਕਸ, ਪੀਜੀਆਈ ਚੰਡੀਗੜ੍ਹ) ਅਤੇ ਉਨ੍ਹਾਂ ਦੇ ਪਤੀ ਡਾ. ਆਯੂਸ਼ ਸ਼੍ਰੀਵਾਸਤਵ (ਐੱਮਡੀ ਪੀਡੀਐਟ੍ਰਿਕਸ, ਪੀਜੀਆਈ ਚੰਡੀਗੜ੍ਹ) ਨੂੰ ਹਿਮਾਚਲੀ ਟੋਪੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਸਾਰੇ ਮੈਂਬਰਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸੁਸਾਇਟੀ ਦੇ ਹਿਮਾਚਲੀ ਪਰਿਵਾਰ ਦੀ ਧੀ ਨੇ ਉੱਚ ਸਿੱਖਿਆ ਹਾਸਲ ਕਰਕੇ ਡਾਕਟਰੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਡਾ. ਪਾਇਲ ਰਾਣਾ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਸਮਾਜ ਲਈ ਪ੍ਰੇਰਣਾ ਸਰੋਤ ਹਨ ਅਤੇ ਉਹ ਆਪਣੇ ਗਿਆਨ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਨੇ ਡਾ. ਆਯੂਸ਼ ਸ਼੍ਰੀਵਾਸਤਵ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਡਾਕਟਰ ਸਮਾਜਕ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਾਬਕਾ ਪ੍ਰਧਾਨ ਆਰਐੱਸ ਜਸਵਾਲ, ਮੀਤ ਪ੍ਰਧਾਨ ਇੰਜੀਨੀਅਰ ਰੋਹਿਤ ਸ਼ਰਮਾ, ਜਰਨਲ ਸਕੱਤਰ ਕੰਵਰ ਰਾਕੇਸ਼ ਸਿੰਘ, ਵਿਕਾਸ ਮਨਕੋਟੀਆ, ਜੋਤੀ ਪ੍ਰਕਾਸ਼, ਕੇਸੀ ਰਾਣਾ, ਖ਼ਜਾਨਚੀ ਰਮੇਸ਼ ਮੌਲੀ, ਨੀਨਾ ਕੁਮਾਰੀ, ਸੁਰੇਸ਼ ਕੁਮਾਰ, ਰਮੇਸ਼ ਰਾਣਾ ਤਲਵੰਡੀ, ਕਸ਼ਮੀਰ ਸਿੰਘ, ਬਾਲਕ੍ਰਿਸ਼ਨ, ਦਵਿੰਦਰ ਸਿੰਘ ਕਾਕੂ ਅਤੇ ਰਾਜਿੰਦਰ ਲਗਵਾਲ ਸਮੇਤ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੌਰਾਨ ਸਭ ਨੇ ਸਨਮਾਨਿਤ ਜੋੜੇ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।