ਪਿੰਡ ਬਾਹਲਾ ਵਿਖੇ ਹੋਈ ਕਾਂਗਰਸ ਦੀ ਹੰਗਾਮੀ ਮੀਟਿੰਗ
ਪਿੰਡ ਬਾਹਲਾ ਵਿਖੇ ਹੋਈ ਕਾਂਗਰਸ ਦੀ ਹੰਗਾਮੀ ਮੀਟਿੰਗ
Publish Date: Thu, 19 Mar 2026 04:52 PM (IST)
Updated Date: Fri, 20 Mar 2026 04:05 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪਿੰਡ ਬਾਹਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਰਦਾਰ ਜੋਗਿੰਦਰ ਸਿੰਘ ਗਿੱਲਜੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਚੋਣਾਂ ਲਈ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਜੋਗਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਸਟੇਜ ਦੀ ਭੂਮਿਕਾ ਲੰਬੜਦਾਰ ਪਰਮਜੀਤ ਸਿੰਘ ਨੇ ਬਖੂਬੀ ਨਿਭਾਈ। ਅੰਤ ’ਚ ਜੋਗਿੰਦਰ ਸਿੰਘ ਗਿੱਲਜੀਆ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਲੰਬੜਦਾਰ ਤੋਂ ਇਲਾਵਾ ਨੰਬਰਦਾਰ ਗੁਰਦਿਆਲ ਸਿੰਘ, ਹਰਪ੍ਰੀਤ ਸਿੰਘ, ਹੈਪੀ ਸੰਧੂ, ਸਰਦਾਰ ਬਲਵੀਰ ਸਿੰਘ ਸੰਧੂ, ਕਰਮਜੀਤ ਸਿੰਘ, ਮੰਗਤ ਰਾਮ, ਤੀਰਥ ਰਾਮ, ਚੈਂਚਲ ਸਿੰਘ, ਅਮਰੀਕ ਸਿੰਘ, ਕੀਰਤੀ, ਮਨਦੀਪ ਸਿੰਘ ਸੰਧੂ, ਜਸਵਿੰਦਰ ਸਿੰਘ, ਬਹਾਦਰ ਸਿੰਘ, ਓੰਕਾਰ ਸਿੰਘ, ਮਨਿੰਦਰ ਸਿੰਘ, ਬੀਬੀ ਸੁਖਜੀਤ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਸੁਖਜੀਤ ਕੌਰ ਬੈਂਸ, ਬੀਬੀ ਇਕਬਾਲ ਕੌਰ, ਮਲਕੀਤ ਸਿੰਘ ਸਣੇ ਭਾਰੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।