ਸਾਂਝਾ ਅਧਿਆਪਕ ਮੋਰਚਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Publish Date: Wed, 18 Mar 2026 03:31 PM (IST)
Updated Date: Wed, 18 Mar 2026 03:34 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਟੈਟ ਨੂੰ ਰੱਦ ਕਰਨ ਦਾ ਮਤਾ ਨਾ ਲਿਆਉਣ ਅਤੇ 12 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ ਤੇ ਜਲ ਤੋਪਾਂ ਚਲਾਉਣ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਦੀ ਵਰਤੋਂ ਦੇ ਖਿਲਾਫ ਸਾਂਝਾ ਅਧਿਆਪਕ ਮੋਰਚਾ ਵੱਲੋਂ ਗੜ੍ਹਸ਼ੰਕਰ ਦੇ ਬੰਗਾ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਪ੍ਰਤੀ ਆਪਣਾ ਕੱਟੜ ਰਵੱਈਆ ਜਾਰੀ ਰੱਖਿਆ ਤਾਂ ਕਰਮਚਾਰੀ ਸੰਗਠਨ ਹੋਰ ਵੀ ਹਮਲਾਵਰ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਪਵਨ ਗੋਇਲ, ਅਸ਼ਵਨੀ ਰਾਣਾ, ਸੁਖਦੇਵ ਡਾਨਸੀਵਾਲ, ਨਰੇਸ਼ ਕੁਮਾਰ, ਸ਼ਿੰਗਾਰਾ ਸਿੰਘ ਭੱਜਲ, ਸਤਪਾਲ, ਸੰਦੀਪ ਗਿੱਲ, ਬਲਕਾਰ ਸਿੰਘ ਮਘਾਣੀਆ, ਸੁਨੀਤਾ ਸਿੱਧੂ, ਨਰੇਸ਼ ਧੀਮਾਨ, ਰਾਕੇਸ਼ ਚੱਢਾ, ਮਨੋਜ ਕੁਮਾਰ, ਨਿਤਿਨ ਸੁਮਨ, ਹਰਦੀਪ ਕੁਮਾਰ, ਸਿਮਰ ਕੌਰ, ਤ੍ਰਿਪਤੀ, ਮਨੀਸ਼ਾ ਸ਼ਰਮਾ, ਮੰਜੂ, ਆਰਤੀ ਚੰਦੇਲ, ਖੁਸ਼ਵਿੰਦਰ ਕੌਰ, ਮਨਜੀਤ ਬੰਗਾ, ਜਰਨੈਲ ਸਿੰਘ, ਕਿਰਨਦੀਪ ਸ਼ਵੇਤਾ ਲੰਬ, ਮੀਨਾਕਸ਼ੀ, ਪੁਸ਼ਪਾ, ਬਲਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਹਰੀ ਰਾਮ, ਦਿਲਬਾਗ ਸਿੰਘ, ਰਘਬੀਰ ਸਿੰਘ, ਰਮੇਸ਼ ਕੁਮਾਰ, ਅਮਰਜੀਤ ਥਾਂਦੀ, ਹੰਸਰਾਜ, ਬਲਜੀਤ ਸਿੰਘ, ਬਲਵਿੰਦਰ ਸਿੰਘ, ਵਿਨੈ ਕੁਮਾਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।