ਹੁਸ਼ਿਆਰਪੁਰ ਤੇ ਮੁਕੇਰੀਆਂ ਕੋਰਟ ਕੰਪਲੈਕਸਾਂ ’ਚ ਬੈਂਕ ਤੇ ਏਟੀਐੱਮ ਸਾਈਟਾਂ ਲਈ ਬੋਲੀ 25 ਨੂੰ
ਹੁਸ਼ਿਆਰਪੁਰ ਤੇ ਮੁਕੇਰੀਆਂ ਕੋਰਟ ਕੰਪਲੈਕਸਾਂ ‘ਚ ਬੈਂਕ ਤੇ ਏ.ਟੀ.ਐਮ ਸਾਈਟਾਂ ਲਈ ਬੋਲੀ 25 ਨੂੰ
Publish Date: Tue, 17 Mar 2026 05:27 PM (IST)
Updated Date: Wed, 18 Mar 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਸਥਾਨਕ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ 25 ਮਾਰਚ ਨੂੰ ਸਵੇਰੇ 11:30 ਵਜੇ ਜਨਤਕ ਬੋਲੀ ਕੀਤੀ ਜਾਵੇਗੀ ਜਿਸ ਵਿਚ ਨਵੇਂ ਕੋਰਟ ਕੰਪਲੈਕਸ ਵਿਚ ਬੈਂਕ ਅਤੇ ਏ.ਟੀ.ਐਮ. ਵਾਲੀ ਥਾਂ ਤੋਂ ਇਲਾਵਾ ਮੁਕੇਰੀਆਂ ਵਿਖੇ ਨਵੇਂ ਜੁਡੀਸ਼ੀਅਲ ਕੰਪਲੈਕਸ ਵਿਖੇ ਏ.ਟੀ.ਐਮ ਵਾਲੀ ਸਾਈਟ ਲਈ ਬੋਲੀ ਹੋਵੇਗੀ। ਸਿਵਲ ਜੱਜ (ਸੀਨੀਅਰ ਡਵੀਜਨ) ਨੇ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਬੋਲੀ 1 ਅਪ੍ਰੈਲ 2026 ਤੋਂ 31 ਮਾਰਚ 2029 ਤੱਕ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚਾਹਵਾਨ ਬੋਲੀਕਾਰ 25 ਮਾਰਚ ਨੂੰ ਸਵੇਰੇ 10:30 ਵਜੇ ਤੱਕ 10,000 ਰੁਪਏ ਪੇਸ਼ਗੀ ਰਕਮ ਵਜੋਂ ਜਮ੍ਹਾਂ ਕਰਵਾਉਣ। ਅਸਫਲ ਬੋਲੀਕਾਰ ਵਲੋਂ ਜਮ੍ਹਾਂ ਰਕਵਾਈ ਪੇਸ਼ਗੀ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ। ਇਸ ਬੋਲੀ ਸਬੰਧੀ ਵਿਸਥਾਰਤ ਨਿਯਮ ਅਤੇ ਸ਼ਰਤਾਂ ਬਾਰੇ ਕੋਰਟ ਦੀ ਵੈਸਸਾਈਟ http://ecourts.gov.in/hoshiarpur/ ਰਾਹੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।