ਹਰਿਆਣਾ ਕਾਲਜ ’ਚ ਗ੍ਰੀਨ ਭਾਰਤ-2 ਵੀਕ ਚੈਲੇਂਜ਼ ਦਾ ਉਦਘਾਟਨ
ਹਰਿਆਣਾ ਕਾਲਜ ਵਿਖੇ ਗ੍ਰੀਨ ਭਾਰਤ—2 ਵੀਕ ਚੈਲੇਂਜ਼ ਦਾ ਕੀਤਾ ਉਦਘਾਟਨ
Publish Date: Tue, 17 Mar 2026 05:02 PM (IST)
Updated Date: Wed, 18 Mar 2026 04:07 AM (IST)

ਐਚ ਐਸ ਪੀ 15: ਜੀਜੀਡੀ ਐੱਸਡੀ ਕਾਲਜ ਵਿੱਚ ਕਰਵਾਏ ਗਏ ਗ੍ਰੀਨ ਭਾਰਤ-2 ਵੀਕ ਚੈਲੇਂਜ਼ ਦਾ ਉਦਘਾਟਨ ਕਰਨ ਮੌਕੇ ਵਾਤਾਵਰਣ ਦੀ ਸੁਰੱਖਿਆ ਸੰਬੰਧਿਤ ਸਹੁੰ ਚੁੱਕਦੇ ਹੋਏ ਹਾਜਰ ਪ੍ਰਿੰਸੀਪਲ ਰਾਜੀਵ ਕੁਮਾਰ , ਸਟਾਫ ਮੈਂਬਰ ਤੇ ਵਿਦਿਆਰਥੀ। ਕਮਲ, ਪੰਜਾਬੀ ਜਾਗਰਣ, ਹਰਿਆਣਾ : ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਦੇਸ਼ ਬੰਧੂ, ਸਕੱਤਰ ਡਾ.ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਨੇਸ਼ਨਲ ਐਜੂਕੇਸ਼ਨ ਟਰੱਸਟ ਇੰਡੀਆ ਅਤੇ ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਵਾਤਾਵਰਣ “ਗ੍ਰੀਨ ਭਾਰਤ-2 ਵੀਕ ਚੈਲੇਂਜ਼” ਪ੍ਰੋਗਰਾਮ ਅਧੀਨ ਇਸ ਦੇ ਪਹਿਲਾ ਦਿਨ ਵਾਤਾਵਰਣ ਦੀ ਸੁਰੱਖਿਆ ਸੰਬੰਧਿਤ ‘ਗੀ੍ਰਨ ਸਹੁੰ ਚੁੱਕ’ ਸਮਾਗਮ ਵਿੱਚ ਸਹੁੰ ਚੁੱਕੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਣ ਦੀ ਰੱਖਿਆ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਅਨੁਕੂਲ ਆਦਤਾਂ ਅਪਣਾਉਣ ਦਾ ਪ੍ਰਣ ਕੀਤਾ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ 14 ਦਿਨ ਚੈਲੇਜ਼ ਦੌਰਾਨ ਵਾਤਾਵਰਣ ਸੰਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੀ ਰੂਪ-ਰੇਖਾ ਤਿਆਰ ਕਰਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਡਾ.ਫੂਲਾ ਰਾਣੀ ਨੇ ਵਿਦਿਆਰਥੀਆਂ ਦੇ ਅਲੱਗ-ਅਲੱਗ ਗਰੁੱਪ ਬਣਾ ਕੇ ਵਾਤਾਵਰਣ ਸੰਬੰਧਿਤ ਗਤੀਵਿਧੀਆਂ ਦਾ ਵਟਾਂਦਰਾਂ ਕੀਤਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਪ੍ਰੋ.ਪੁਨੀਤ ਕੌਰ, ਪ੍ਰੋ.ਪਾਰਸ, ਡਾ.ਸੂਚੀ ਸ਼ਰਮਾ ਅਤੇ ਰਾਜਨ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।