ਮਸਾਲੇ ਤੇ ਸੁਗੰਧੀ ਵਾਲੀਆਂ ਫ਼ਸਲਾਂ ਦੀ ਕਾਸ਼ਤ ਬਾਬਤ ਸੁਧਰੀਆ ਖੇਤੀ ਤਕਨੀਕਾਂ ਬਾਰੇ ਸਿਖਲਾਈ ਪ੍ਰੋਗਰਾਮ
ਮਸਾਲੇ ਅਤੇ ਸੁਗੰਧੀ ਵਾਲੀਆਂ ਫ਼ਸਲਾਂ ਦੀ ਕਾਸ਼ਤ ਬਾਬਤ ਸੁਧਰੀਆ ਖੇਤੀ ਤਕਨੀਕੀ ਦਾ ਆਯੋਜਨ
Publish Date: Tue, 17 Mar 2026 04:28 PM (IST)
Updated Date: Wed, 18 Mar 2026 04:05 AM (IST)

ਐਚ ਐਸ ਪੀ 2: ਪੀਏਯੂ ਕ੍ਰਿਸੀ ਵਿਗਿਆਨ ਕੇਦਰ ਬਾਹੋਵਾਲ ਹੁਸਿਆਰਪੁਰ ਵਿਖੇ ਮਸਾਲੇ ਤੇ ਸੁਗੰਧੀ ਵਾਲੀਆ ਫਸਲਾ ਦੀ ਕਾਸਤ ਬਾਬਤ ਸੁਧਰੀਆ ਖੇਤੀ ਵਸਤਾ ਦੀ ਤਕਨੀਕਾ ਸਬੰਧੀ ਕਿਸਾਨਾ ਨੂੰ ਜਾਣਕਾਰੀ ਦਿੰਦੈ ਹੋਏ ਡਾ ਮਨਿੰਦਰ ਸਿੰਘ ਬੌਸ * 50 ਕਿਸਾਨਾਂ/ਕਿਸਾਨ ਬੀਬੀਆਂ ਨੇ ਹਿੱਸਾ ਲਿਆ ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਜੈਵਿਕ ਤੇ ਕੁਦਰਤੀ ਖੇਤੀ ਸਕੂਲ, ਪੀ.ਏ.ਯੂ., ਲੁਧਿਆਣਾ ਤੇ ਡਾਇਰੈਕਟੋਰੇਟ ਆਫ ਅਰਕਾਨੇਟ ਤੇ ਸਪਾਈਸਿਸ, ਕਾਲੀਕਟ, ਕੇਰਲਾ ਦੇ ਸਹਿਯੋਗ ਨਾਲ ਮਸਾਲੇ ਤੇ ਸੁਗੰਧੀ ਵਾਲੀਆਂ ਫ਼ਸਲਾਂ ਦੀ ਕਾਸ਼ਤ ਬਾਬਤ ਸੁਧਰੀਆਂ ਖੇਤੀ ਤਕਨੀਕਾਂ ਬਾਰੇ ਬੀਤੇ ਦਿਨੀਂ ਕਿਸਾਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ’ਚ 50 ਕਿਸਾਨਾਂ/ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੋਂਸ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੇ.ਵੀ.ਕੇ. ਰਾਹੀਂ ਫ਼ਸਲੀ ਵਿਭਿੰਨਤਾ ਅਤੇ ਸੁਗੰਧੀ ਵਾਲੀਆਂ ਫਸਲਾਂ ਦੀ ਕਾਸ਼ਤ ਬਾਬਤ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਜੈਵਿਕ ਅਤੇ ਕੁਦਰਤੀ ਖੇਤੀ ਸਕੂਲ, ਪੀ.ਏ.ਯ., ਲੁਧਿਆਣਾ ਤੋਂ ਇਸ ਕੋਰਸ ਦੇ ਨਿਰਦੇਸ਼ਕ ਤੇ ਪ੍ਰਮੁੱਖ ਫਸਲ ਵਿਗਿਆਨੀ ਡਾ. ਰਜਿੰਦਰ ਕੁਮਾਰ ਨੇ ਪੰਜਾਬ ਵਿੱਚ ਸੁਗੰਧੀ ਅਤੇ ਮਸਾਲੇਦਾਰ ਫਸਲਾਂ ਦੀ ਮਹੱਤਤਾ ਉੱਪਰ ਚਾਨਣਾ ਪਾਇਆ ਅਤੇ ਹਲਦੀ ਤੇ ਮੈਂਥਾ ਦੀ ਕਾਸ਼ਤ ਤਕਨੀਕਾਂ ਨੂੰ ਵੀ ਸਾਂਝਾ ਕੀਤਾ। ਡਾ. ਗੁਰਪ੍ਰਤਾਪ ਸਿੰਘ ਨੇ ਸਿਖਿਆਰਥੀਆਂ ਨੂੰ ਮਹੱਤਵਪੂਰਨ ਸੁਗੰਧੀ ਵਾਲੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋਸੈਸਿੰਗ ਬਾਰੇ ਡਾ. ਅਜੈਬ ਸਿੰਘ ਨੇ ਚਾਨਣਾ ਪਾਇਆ। ਕੈਂਪ ਦੌਰਾਨ ਕਿਸਾਨਾਂ ਨੂੰ ਹਲਦੀ ਦੇ ਬੀਜ ਅਤੇ ਬੂਟੇ ਵੀ ਦਿੱਤੇ ਗਏ। ਕੈਂਪ ਦਾ ਸੰਚਾਲਨ ਡਾ. ਕਰਮਵੀਰ ਸਿੰਘ ਗਰਚਾ ਦੁਆਰਾ ਕੀਤਾ ਗਿਆ ਅਤੇ ਅੰਤ ਵਿੱਚ ਮਾਹਿਰਾਂ ਤੇ ਸਿਖਿਆਰਥੀਆਂ ਦਾ ਧੰਨਵਾਦ ਵੀ ਕੀਤਾ ਗਿਆ।