ਸੇਖੋਂਵਾਲ ’ਚ ਵਿਛੜੇ ਸਾਥੀਆਂ ਨੂੰ ਸਮਰਪਿਤ ਬਾਲੀਵਾਲ ਟੂਰਨਾਮੈਂਟ ਦੀ ਸ਼ੁਰੂਆਤ
ਸੇਖੋਂਵਾਲ ’ਚ ਵਿਛੜੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਬਾਲੀਵਾਲ ਟੂਰਨਾਮੈਂਟ ਦੀ ਸ਼ੁਰੂਆਤ
Publish Date: Tue, 17 Mar 2026 04:12 PM (IST)
Updated Date: Wed, 18 Mar 2026 04:04 AM (IST)

ਐਚ ਐਸ ਪੀ 10: ਪਿੰਡ ਸੇਖੋਵਾਲ ਵਿਖੇ ਟੂਰਨਾਮੈਂਟ ਦੇ ਉਦਘਾਟਨ ਮੌਕੇ ਪਹੁੰਚਿਆ ਸ਼ਖ਼ਸੀਅਤਾਂ ਅਤੇ ਪਿੰਡ ਵਾਸੀ ਹਾਜਰ ਸਨ। ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸੇਖੋਵਾਲ ਵਲੋਂ ਨਗਰ ਵਾਸੀਆਂ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਵਿਛੜੇ ਸਾਥੀਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਵਾਲੀਵਾਲ ਟੂਰਨਾਮੈਂਟ ਕੱਲ ਸ਼ੁਰੂ ਹੋਇਆ। ਦੋ ਦਿਨਾਂ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਚਰਨਜੀਤ ਸਿੰਘ ਚੰਨੀ ਓਐਸਡੀ ਡਿਪਟੀ ਸਪੀਕਰ ਵਲੋਂ ਕੀਤਾਂ ਗਿਆ। ਇਸ ਮੌਕੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਲਈ ਮਾੜੀਆਂ ਕੁਰੀਤੀਆਂ ਤੋਂ ਬੱਚਣ ਲਈ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਸੰਜੇ ਕੁਮਾਰ ਨੇ ਵੀ ਆਪਣੇ ਵਿਚਾਰ ਖਿਡਾਰੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰਵੀਨ ਕੁਮਾਰ ਅਤੇ ਸਰਪੰਚ ਸੰਤੋਖ ਰਾਮ ਨੇ ਦੱਸਿਆ ਕਿ ਕੱਲ੍ਹ (18 ਮਾਰਚ) ਦੂਜੇ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਟੂਰਨਾਮੈਂਟ ਮੌਕੇ ਸਰਪੰਚ ਸੰਜੀਵ ਸਿੰਘ ਭਵਾਨੀਪੁਰ, ਰਿੰਕੂ ਟਿਬਿਆ, ਸਰਪੰਚ ਰਾਮ ਸ਼ਾਹ, ਸਰਪੰਚ ਸੁਰਿੰਦਰ ਸਿੰਘ ਅੰਬੇਡਕਰ ਨਗਰ, ਵਿਜੇ ਸਰਪੰਚ ਟਿੱਬਾ, ਗੁਰਦੀਪ ਸਿੰਘ ਸਾਬਕਾ ਸਰਪੰਚ ਸੇਖੋਵਾਲ, ਬੱਬੂ ਪੰਚ ਸੇਖੋਵਾਲ, ਸੁਖਦੇਵ ਪੰਚ ਸੇਖੋਵਾਲ, ਜੈਲ ਸਿੰਘ ਪੰਚ, ਭਾਗ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।