ਹੁਸ਼ਿਆਰਪੁਰ 'ਚ ਹੋਵੇਗੀ ਵਿਸ਼ਾਲ ਸ਼੍ਰੀਮਦ ਭਾਗਵਤ ਕਥਾਮ੍ਰਿਤ; ਸਾਬਕਾ ਮੰਤਰੀ ਸੂਦ ਨੂੰ ਦਿੱਤਾ ਸੱਦਾ ਪੱਤਰ
ਹੁਸ਼ਿਆਰਪੁਰ 'ਚ ਹੋਵੇਗਾ ਵਿਸ਼ਾਲ 'ਸ੍ਰੀਮਦ ਭਾਗਵਤ ਕਥਾਮ੍ਰਿਤ' ਦਾ ਆਯੋਜਨ; ਸਾਬਕਾ ਮੰਤਰੀ ਤੀਕਸ਼ਣ ਸੂਦ ਨੂੰ ਦਿੱਤਾ ਸੱਦਾ ਪੱਤਰਹੁਸ਼ਿਆਰਪੁਰ
Publish Date: Tue, 17 Mar 2026 03:55 PM (IST)
Updated Date: Wed, 18 Mar 2026 04:02 AM (IST)

ਐਚ ਐਸ ਪੀ 8 : ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਨੂੰ ‘ਸ੍ਰੀਮਦ ਭਾਗਵਤ ਕਥਾਮ੍ਰਿਤ’ ਦਾ ਸੱਦਾ ਪੱਤਰ ਭੇਂਟ ਕਰਦੇ ਹੋਏ ਸੁਆਮੀ ਪਰਮਾਨੰਦ ਅਤੇ ਸੁਆਮੀ ਸੱਜਣਾਨੰਦ ਅਤੇ ਹੋਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸਮੂਹ ਹੁਸ਼ਿਆਰਪੁਰ ਨਿਵਾਸੀਆਂ ਵੱਲੋਂ ਕਰਵਾਏ ਜਾ ਰਹੇ ਸੱਤ ਰੋਜ਼ਾ ਵਿਸ਼ਾਲ ‘ਸ੍ਰੀਮਦ ਭਾਗਵਤ ਕਥਾਮ੍ਰਿਤ’ ਦੇ ਆਯੋਜਨ ਲਈ ਸੰਸਥਾਨ ਦੇ ਪ੍ਰਤੀਨਿਧੀਆਂ ਵੱਲੋਂ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੂੰ ਰਸਮੀ ਤੌਰ ‘ਤੇ ਸੱਦਾ ਪੱਤਰ ਭੇਂਟ ਕੀਤਾ ਗਿਆ। ਇਸ ਮੌਕੇ ਸੰਸਥਾਨ ਦੇ ਪ੍ਰਤੀਨਿਧ ਸੁਆਮੀ ਪਰਮਾਨੰਦ ਅਤੇ ਸੁਆਮੀ ਸੱਜਣਾਨੰਦ ਨੇ ਸ੍ਰੀ ਤੀਕਸ਼ਣ ਸੂਦ ਨੂੰ ਕਥਾ ਦੇ ਉਦੇਸ਼ ਅਤੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਵਿਸਥਾਰ ਵਿੱਚ ਦੱਸਿਆ। ਤੀਕਸ਼ਣ ਸੂਦ ਨੇ ਇਸ ਅਧਿਆਤਮਿਕ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਵਿੱਚ ਆਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ। ਸੱਤ ਦਿਨਾਂ ਚੱਲਣ ਵਾਲੀ ਇਸ ਕਥਾ ਦੌਰਾਨ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਸੁਸ਼੍ਰੀ ਵੈਸ਼ਨਵੀ ਭਾਰਤੀ ਵੱਲੋਂ ਪ੍ਰਵਚਨ ਕੀਤੇ ਜਾਣਗੇ। ਉਨ੍ਹਾਂ ਵਲੋਂ ਆਪਣੀ ਪ੍ਰਭਾਵਸ਼ਾਲੀ ਵਾਣੀ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਤੇ ਬ੍ਰਹਮਗਿਆਨ ਦਾ ਸੰਦੇਸ਼ ਸਾਂਝਾ ਕੀਤਾ ਜਾਵੇਗਾ। ਇਹ ਅਧਿਆਤਮਿਕ ਸਮਾਗਮ 14 ਅਪ੍ਰੈਲ ਤੋਂ 20 ਅਪ੍ਰੈਲ 2026 ਤੱਕ ਰੌਸ਼ਨ ਗਰਾਊਂਡ, ਮਾਡਲ ਟਾਊਨ ਵਿਖੇ ਕਰਵਾਇਆ ਜਾਵੇਗਾ। ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤੱਕ ਰਹੇਗਾ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਦੁਪਹਿਰ 3 ਵਜੇ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਗੁਜ਼ਰਦੀ ਹੋਈ ਵਾਪਸ ਕਥਾ ਸਥਾਨ ‘ਤੇ ਪਹੁੰਚੇਗੀ। ਆਯੋਜਨ ਕਮੇਟੀ ਨੇ ਧਰਮ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਸਮੇਤ ਇਸ ਕਥਾ ’ਚ ਸ਼ਾਮਲ ਹੋ ਕੇ ਅਧਿਆਤਮਿਕ ਲਾਭ ਪ੍ਰਾਪਤ ਕਰਨ।