ਲੱਖੀ ਨੇ ਐੱਸਸੀ ਵਿੰਗ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
ਲੱਖੀ ਨੇ ਐਸਸੀ ਵਿੰਗ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
Publish Date: Tue, 17 Mar 2026 03:51 PM (IST)
Updated Date: Wed, 18 Mar 2026 04:01 AM (IST)

ਇਸ਼ਤਿਹਾਰੀ ਪਾਰਟੀ)----------- ਐਚ ਐਸ ਪੀ 3 : ਨਵ ਨਿਯੁਕਤ ਅਹੁਦੇਦਾਰ ਦਾ ਸਨਮਾਨ ਕਰਦੇ ਹੋਏ ਜ਼ਿਲਾ ਪ੍ਰਧਾਨ ਲਖਵਿੰਦਰ ਲੱਖੀ, ਸਾਬਕਾ ਮੰਤਰੀ ਚੌਧਰੀ ਬਲਵੀਰ ਮਿਆਣੀ ਤੇ ਹੋਰ। ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਲਖਵਿੰਦਰ ਸਿੰਘ ਲੱਖੀ ਨੇ ਐੱਸਸੀ ਵਿੰਗ ਨਵ ਨਿਯੁਕਤ ਅਹੁਦੇਦਾਰਾਂ ਦਾ ਆਪਣੇ ਟਾਂਡਾ ਦਫ਼ਤਰ ਵਿਖੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਚੌਧਰੀ ਬਲਵੀਰ ਸਿੰਘ ਮਿਆਣੀ ਹਲਕਾ ਇੰਚਾਰਜ ਸ਼ਾਮ ਚੁਰਾਸੀ, ਸੰਦੀਪ ਸਿੰਘ ਸੀਕਰੀ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਇਕਬਾਲ ਸਿੰਘ ਜੌਹਲ, ਅਰਮਿੰਦਰ ਸਿੰਘ ਹੁਸੈਨਪੁਰ, ਵਰਿੰਦਰ ਸਿੰਘ ਜੀਆ ਨੱਥਾ, ਸੁਰਜੀਤ ਸਿੰਘ ਜੌੜਾ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਸਾਬਕਾ ਸੰਸਦੀ ਸਕੱਤਰ ਪੰਜਾਬ ਦੇਸ਼ ਰਾਜ ਸਿੰਘ ਧੁੱਗਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਐੱਸਸੀ ਵਿੰਗ ਸਰਬਜੀਤ ਸਿੰਘ ਮੋਮੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਸ਼ਹਿਰੀ ਐੱਸਸੀ ਵਿੰਗ ਪ੍ਰੇਮ ਸਿੰਘ ਪਿਪਲਾਂ ਵਾਲਾ ਆਦਿ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦੇ ਹੋਏ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਿਹਨਤੀ ਤੇ ਵਫਾਦਾਰ ਆਗੂਆਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਅਤੇ ਉਕਤ ਆਗੂਆਂ ਦੀ ਵਫਾਦਾਰੀ ਨੂੰ ਦੇਖਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ ਵੱਲੋਂ ਹਲਕੇ ਦੀ ਸਿਰਕੱਢ ਆਗੂਆਂ ਦੇਸਰਾਜ ਧੁੱਗਾ, ਸਰਬਜੀਤ ਸਿੰਘ ਮੋਮੀ ਤੇ ਪ੍ਰੇਮ ਸਿੰਘ ਪਿੱਪਲਾਂਵਾਲਾ ਨੂੰ ਵੱਡੇ ਅਹੁਦੇ ਦੇ ਕੇ ਜੋ ਮਾਣ ਸਤਿਕਾਰ ਦਿੱਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਦਿਨੋ ਦਿਨ ਚੜ੍ਹਦੀ ਕਲਾ ਵੱਲ ਵੱਧ ਰਿਹਾ ਹੈ ਅਤੇ 2027 ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦੀ ਬਾਦਲ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਸ਼੍ਰੋਮਣੀ ਦੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਰਹੇਗਾ। ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ ਅਤੇ ਬੇਸਬਰੀ ਨਾਲ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਨਵ-ਨਿਯੁਕਤ ਐੱਸਸੀ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਤੇ ਪ੍ਰੇਮ ਸਿੰਘ ਪਿੱਪਲਾਂਵਾਲਾ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐੱਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨੋ-ਮਨੋ ਨਿਭਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਦੀ ਤਰ੍ਹਾਂ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਕਿਰਪਾਲ ਸਿੰਘ ਪੰਡੋਰੀ ,ਅਮਰਜੀਤ ਕਲਸੀਆ, ਲੰਬੜਦਾਰ ਕੁਲਵਿੰਦਰ ਸਿੰਘ ਕਿੰਦਾ, ਸਾਬਕਾ ਸੰਮਤੀ ਮੈਂਬਰ ਰਤਨ ਸਿੰਘ ਖੁੱਡਾ, ਸਾਬਕਾ ਸੰਮਤੀ ਮੈਂਬਰ ਅਮਰੀਕ ਸਿੰਘ ਕੰਧਾਲਾ ਜੱਟਾਂ ,ਸੇਵਾ ਸਿੰਘ ਮਸੀਤੀ, ਯੂਥ ਆਗੂ ਕਰਨ ਧੁੱਗਾ, ਜਿਲਾ ਪ੍ਰਧਾਨ ਐੱਸਓਆਈ ਜਸ਼ਨ ਗੁਰਾਇਆ, ਜਥੇਦਾਰ ਅਵਤਾਰ ਸਿੰਘ ਬਿੱਟੂ ਮੂਨਕ ਖੁਰਦ, ਕੁਲਦੀਪ ਸਿੰਘ ਕਾਲਾ ਬਸੀ, ਸਵਰਨ ਸਿੰਘ ਬੁੱਢੀ ਪਿੰਡ ,ਮਨਦੀਪ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ ਗੋਲਡੀ, ਕਮਲਜੀਤ ਸਿੰਘ ਮੂਨਕਾ, ਅਜੀਤ ਸਿੰਘ ਮੂਨਕਾਂ, ਕੁਲਵਿੰਦਰ ਸਿੰਘ, ਮਨੋਹਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸੀ।