ਈਸੀਡੀਓ ਨੇ ਵਿਧਾਇਕ ਘੁੰਮਣ ਦਾ ਕੀਤਾ ਧੰਨਵਾਦ
ਈ ਸੀ ਡੀ ਓ ਨੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਕੀਤਾ ਧੰਨਵਾਦ
Publish Date: Sun, 15 Mar 2026 05:34 PM (IST)
Updated Date: Mon, 16 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਈਸੀਡੀਓ ਕਲੱਬ ਦੀ ਮੀਟਿੰਗ ਪੰਚਾਇਤ ਸੰਮਤੀ ਸਟੇਡੀਅਮ ਵਿਖੇ ਫਕੀਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਐਡ. ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ ਦਾ ਧੰਨਵਾਦ ਕੀਤਾ ਗਿਆ, ਕਿਉਂਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਪੰਚਾਇਤ ਸੰਮਤੀ ਸਟੇਡੀਅਮ ਨੂੰ ਇੱਕ ਨਵੀਂ ਰੂਪਰੇਖਾ ਦਿੱਤੀ, ਜੋ ਕਿ ਕ੍ਰਿਸ਼ਨਾ ਕਾਲੋਨੀ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੇ ਹੋਰ ਲੋਕ ਸਵੇਰੇ-ਸ਼ਾਮ ਸੈਰ ਕਰਦੇ ਹਨ ਤੇ ਬੱਚੇ ਖੇਡਦੇ ਹਨ। ਸੱਚਖੰਡ ਰਵਿਦਾਸ ਟੈਂਪਲ ਕ੍ਰਿਸ਼ਨਾ ਕਾਲੋਨੀ ਤੋਂ ਲੈ ਕੇ ਜੋ ਸੜਕ ਮੇਨ ਰੋਡ ਹੁਸ਼ਿਆਰਪੁਰ ਤੋਂ ਦਸੂਹਾ ਨੂੰ ਮਿਲਦੀ ਉਸ ਨੂੰ ਜ਼ਿਆਦਾ ਚੌੜਾ ਕਰ ਕੇ ਨਵੇਂ ਸਿਰੇ ਤੋਂ ਬਣਾਉਣ ਦੀ ਤਜਵੀਜ਼ ਰੱਖੀ ਸੀ। ਉਹ ਵੀ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਮੰਨ ਲਈ ਹੈ ਤੇ ਉਸ ’ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਹਲਕਾ ਵਿਧਾਇਕ ਨੂੰ ਮਤਾ ਪਾਸ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ, ਕਾਬਲ ਸਿੰਘ, ਡਾ. ਨਰੇਸ਼ ਕਾਸਰਾ, ਡਾ. ਬੱਗਾ, ਐੱਸਐੱਮਯੂਰੀ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਰਮਨ ਬੈਹਲ, ਡਾ. ਦੀਦਾਰ ਸਿੰਘ ਆਦਿ ਹਾਜ਼ਰ ਸਨ।