ਮੈਨੇਜਰ ਸੱਤਪਾਲ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ
ਵੱਖ-ਵੱਖ ਸਖਸ਼ੀਅਤਾਂ ਵੱਲੋਂ ਮੈਨੇਜਰ ਸੱਤ ਪਾਲ ਨੂੰ ਸ਼ਰਧਾਂਜਲੀਆਂ ਭੇਟ
Publish Date: Sun, 15 Mar 2026 05:29 PM (IST)
Updated Date: Mon, 16 Mar 2026 04:10 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਯੂਕੋ ਬੈਂਕ ਤੋਂ ਰਿਟਾਇਰਡ ਹੋਏ ਮੈਨੇਜ਼ਰ ਸੱਤ ਪਾਲ (72) ਜੋ ਕਿ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਨਮਿਤ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਅੰਤਿਮ ਅਰਦਾਸ ਪਿੰਡ ਢਾਡੇਕਟਵਾਲ ਵਿਖੇ ਕਰਵਾਈ ਗਈ। ਇਸ ਸਮੇਂ ਸ਼੍ਰੀ ਸ਼੍ਰੀ 108 ਸੰਤ ਜਸਪਾਲ ਸਿੰਘ ਜੀ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਲਖਵਿੰਦਰ ਸੁਮਨ, ਗੋਬਿੰਦ ਰਾਮ, ਪ੍ਰਿੰਸੀਪਲ ਕਸ਼ਮੀਰੀ ਲਾਲ, ਸਰਪੰਚ ਜਸਮਾਨ ਸਿੰਘ, ਐਡਵੋਕੇਟ ਕੁਲਦੀਪ ਸਿੰਘ, ਬੀਬੀ ਸੀਮਾ, ਪ੍ਰਿੰਸੀਪਲ ਜੈਲ ਸਿੰਘ, ਅਖਿਲ, ਸਮਸ਼ੇਰ ਸਿੰਘ, ਤੇਜਾ ਸਿੰਘ ਸਮੇਤ ਸਿਆਸੀ ਆਗੂਆਂ, ਧਾਰਮਿਕ ਸਖਸ਼ੀਅਤਾਂ, ਸਮਾਜਿਕ ਕਾਰਕੁੰਨਾਂ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਮੈਨੇਜ਼ਰ ਸੱਤ ਪਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਨੇਜਰ ਸੱਤਪਾਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵੱਖ-ਵੱਖ ਸਖਸ਼ੀਅਤਾਂ ਕਿਹਾ ਕਿ ਮੈਨੇਜਰ ਸੱਤਪਾਲ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਮੈਨੇਜ਼ਰ ਸੱਤਪਾਲ ਦੇ ਅਕਾਲ ਚਲਾਣੇ ਨਾਲ ਪਰਿਵਾਰ ਹੀ ਨਹੀਂ ਸਗੋਂ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ਰਧਾਂਜਲੀ ਸਮਾਰੋਹ ਦੇ ਅੰਤ ’ਚ ਆਗੂ ਅਮਰਜੀਤ ਸਿੰਘ ਢਾਡੇਕਟਵਾਲ ਨੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਣ ਵਾਲੇ ਸਨੇਹੀਆਂ ਦਾ ਧੰਨਵਾਦ ਕੀਤਾ।