64ਵਾਂ ਸਾਲਾਨਾ ਭੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ
ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਿਰ ਵਿਖੇ 64ਵਾਂ ਸਾਲਾਨਾ ਭੰਡਾਰਾ ਸ਼ਰਧਾ ਨਾਲ ਕਰਵਾਇਆ ਗਿਆ
Publish Date: Sun, 15 Mar 2026 05:18 PM (IST)
Updated Date: Mon, 16 Mar 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੰਦਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ, ਸੁਖੀਆਬਾਦ ਹੁਸ਼ਿਆਰਪੁਰ, ਦੀ ਪ੍ਰਬੰਧਕ ਕਮੇਟੀ ਵੱਲੋਂ 64ਵਾਂ ਸਾਲਾਨਾ ਭੰਡਾਰਾ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪਤਵੰਤੇ ਸੱਜਣਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਭੰਡਾਰੇ ਦਾ ਪ੍ਰਸ਼ਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸਵੇਰੇ 8 ਵਜੇ ਪੂਜਾ ਅਰਚਨਾ ਸ਼ੁਰੂ ਹੋਈ ਅਤੇ ਸਵੇਰੇ 9 ਵਜੇ ਹਵਨ ਯੱਗ ਕਰਵਾਇਆ ਗਿਆ। ਇਸ ਤੋਂ ਬਾਅਦ ਧਾਰਮਿਕ ਰਿਵਾਜਾਂ ਅਨੁਸਾਰ ਝੰਡਾ ਲਹਿਰਾਇਆ ਗਿਆ। ਸਮਾਗਮ ਦੌਰਾਨ 501 ਕੁੜੀਆਂ ਦਾ ਕੰਨਿਆ ਪੂਜਨ ਕੀਤਾ ਗਿਆ ਅਤੇ ਬ੍ਰਹਮ ਭੋਜ ਦੇ ਨਾਲ ਭੰਡਾਰਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭੋਜਨ ਦਾ ਪ੍ਰਸ਼ਾਦ ਛਕਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਜਦਕਿ ਠੇਕੇਦਾਰ ਅਨਿਲ ਸ਼ਰਮਾ ਵੱਲੋਂ ਕੰਨਿਆ ਪੂਜਨ ਕੀਤਾ ਗਿਆ। ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਵਿਜੇ ਸਾਂਪਲਾ, ਡਾ. ਰਮਨ ਘਈ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਚੇਅਰਮੈਨ ਸੰਦੀਪ ਸੈਣੀ, ਸਾਬਕਾ ਮੇਅਰ ਸ਼ਿਵ ਸੂਦ, ਕੌਂਸਲਰ ਲਵੇਕੇਸ਼ ਓਹਰੀ, ਸਾਬਕਾ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਕਮਲਜੀਤ ਸੇਤੀਆ, ਸੰਜੀਵ ਤਲਵਾੜ, ਯਸ਼ਪਾਲ ਸ਼ਰਮਾ, ਸੁਰੇਸ਼ ਭਾਟੀਆ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਮੀਤ ਪ੍ਰਧਾਨ ਦੀਪਕ ਮਰਵਾਹਾ, ਖਜ਼ਾਨਚੀ ਰਾਜਕੁਮਾਰ ਮਰਵਾਹਾ, ਪ੍ਰੈੱਸ ਸਕੱਤਰ ਅਸ਼ਵਨੀ ਛੋਟਾ, ਭਾਰਤ ਭੂਸ਼ਣ ਵਰਮਾ, ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਆਨੰਦ, ਭੰਡਾਰਾ ਇੰਚਾਰਜ ਰਾਜੀਵ ਮਰਵਾਹਾ, ਰਿੱਕੀ ਮਰਵਾਹਾ, ਪ੍ਰਚਾਰ ਮੰਤਰੀ ਮਿੱਠੂ ਮਰਵਾਹਾ, ਰਾਜੂ ਮਰਵਾਹਾ, ਚੇਤਨ ਸੂਦ, ਪਵਨ ਸ਼ਰਮਾ, ਸੰਜੂ ਮਰਵਾਹਾ, ਸੁਹਾਲ ਮਰਵਾਹਾ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ। ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਮੇਟੀ ਵੱਲੋਂ ਭੰਡਾਰੇ ਵਿੱਚ ਸ਼ਾਮਲ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।