ਅਮਿਤ ਸ਼ਾਹ ਦਾ ਸੰਜੀਵ ਮਨਹਾਸ ਵੱਲੋਂ ਸਵਾਗਤ
ਮੋਗਾ ਪਹੁੰਚੇ ਅਮਿਤ ਸ਼ਾਹ ਦਾ ਸੀਨਿਅਰ ਭਾਜਪਾ ਆਗੂ ਸੰਜੀਵ ਮਨਹਾਸ ਵਲੋਂ ਸਵਾਗਤ
Publish Date: Sun, 15 Mar 2026 04:54 PM (IST)
Updated Date: Mon, 16 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਭਾਜਪਾ ਦੀ ਮੋਗਾ ਵਿਖੇ ਹੋਈ ਬਦਲਾਅ ਰੈਲੀ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਸਟੇਟ ਕਾਰਜਕਾਰਨੀ ਮੈਂਬਰ ਸੰਜੀਵ ਮਨਹਾਸ ਵਲੋਂ ਸੁਆਗਤ ਕੀਤਾ ਗਿਆ। ਸੰਜੀਵ ਮਨਹਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਗਾ ਦੀ ਧਰਤੀ ਤੇ ਭਾਜਪਾ ਦੀ ਇਤਿਹਾਸਕ ਰੈਲੀ ਹੋਈ ਹੈ ਅਤੇ ਭਾਜਪਾ ਪੰਜਾਬ ਦੀ ‘ਬਦਲਾਅ ਰੈਲੀ’ ’ਚ ਉਮੜਿਆ ਅਪਾਰ ਜਨ-ਸੈਲਾਬ ਇਹ ਐਲਾਨ ਕਰਦਾ ਹੈ ਕਿ ਪੰਜਾਬ ਹੁਣ ਝੂਠ, ਨਾਕਾਮੀ ਅਤੇ ਧੋਖੇ ਦੀ ਰਾਜਨੀਤੀ ਤੋਂ ਮੁਕਤੀ ਚਾਹੁੰਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਲੱਖਾਂ ਲੋਕਾਂ ਦੇ ਜੋਸ਼ ਤੇ ਭਾਜਪਾ ਦੇ ਸਮਰਪਿਤ ਵਰਕਰਾਂ ਦੀ ਮਿਹਨਤ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਬਦਲਾਅ ਦੀ ਲਹਿਰ ਰੋਕੀ ਨਹੀਂ ਜਾ ਸਕਦੀ। ਮਨਹਾਸ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿੱਚ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਬਣਨ ਦੇ ਦੋ ਸਾਲ ਦੇ ਅੰਧਰ ਪੰਜਾਬ ’ਚ ਨਸ਼ਾ ਖ਼ਤਮ ਹੋਵੇਗਾ ਅਤੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ਤੇ ਮੁਕੰਮਲ ਰੋਕ ਲੱਗੇਗੀ।