ਭੂੰਗਾ ਦੀ 6 ਸਾਲਾ ਸੀਰਤ ਨੇ ਚਮਕਾਇਆ ਇਲਾਕੇ ਦਾ ਨਾਂ
ਭੂੰਗਾ ਦੀ 6 ਸਾਲਾ ਸੀਰਤ ਨੇ ਚਮਕਾਇਆ ਇਲਾਕੇ ਦਾ ਨਾਂ
Publish Date: Sun, 15 Mar 2026 04:51 PM (IST)
Updated Date: Mon, 16 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਬਰਾਓ ਜਿਮ ਦੁਸੜਕਾ ਦੇ ਆਨਰ ਸੰਜੀਵ ਠਾਕੁਰ ਅਤੇ ਸੀਰਤ ਫਿਟ ਵੱਲੋਂ ਛੇਵਾਂ ਪੇਂਡੂ ਖੇਡ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਦੇ ਪਲੈਂਕ ਪੁਜੀਸ਼ਨ, ਛਪਾਟੇ ਅਤੇ ਬੈਠਕਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਆਏ ਹੋਏ ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਬੈਠਕਾਂ ਵਿੱਚ ਭੂੰਗਾ ਦੀ 6 ਸਾਲਾਂ ਦੀ ਸੀਰਤ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਤੇ ਦੂਜੇ ਸਥਾਨ ’ਤੇ ਬੋਪਾਰਾਏ ਕਲੱਬ ਦੀ ਜਸ਼ਨਪ੍ਰੀਤ ਅਤੇ ਤੀਜੇ ਸਥਾਨ ’ਤੇ ਰੋਹਨਪ੍ਰੀਤ ਬੋਪਾਰਾਏ ਜੇਤੂ ਰਹੇ। ਪਲੈਂਕ ਪੁਜੀਸ਼ਨ ਵਿੱਚ ਅਮਨਦੀਪ ਕਪੂਰਥਲਾ ਜੇਤੂ ਰਿਹਾ। ਇਸੇ ਤਰ੍ਹਾਂ ਬੈਠਕਾਂ ’ਚ ਸੰਗਰੂਰ ਦੀ ਹਰਸੀਰਤ ਨੇ ਇਨਾਮ ਜਿੱਤਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਪਹਿਲੇ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਸਾਈਕਲ ਤੇ ਨਕਦੀ ਰਕਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਦੀਪ ਠਾਕੁਰ, ਨਵਦੀਪ ਸਿੰਘ ਦੀਪਾ, ਗਗਨ ਮੂਸਾ, ਅਨੂਪ ਧੂਤ, ਜਸ ਪੱਖੋਵਾਲ, ਸਤਬੀਰ ਮਾਛੀਆਂ, ਡਾ. ਧਰਮਿੰਦਰ, ਨਵਦੀਪ ਸਿੰਘ ਦੀਪ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ।