ਐੱਸਓਡੀ ਨੇ ਹੋਣਹਾਰ ਵਿਦਿਆਰਥਣ ਦੀ ਮਦਦ ਕੀਤੀ
ਐਸਓਡੀ ਨੇ ਹੋਣਹਾਰ ਵਿਦਿਆਰਥਣ ਦੀ ਮਦਦ ਕੀਤੀ
Publish Date: Sun, 15 Mar 2026 04:45 PM (IST)
Updated Date: Mon, 16 Mar 2026 04:04 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸਟੂਡੈਂਟ ਆਰਗਨਾਈਜੇਸ਼ਨ ਆਫ ਦਸੂਹਾ (ਐੱਸਓਡੀ) ਸੰਸਥਾ ਵੱਲੋਂ ਇੱਕ ਹੋਰ ਲੋੜਵੰਦ ਅਤੇ ਹੋਣਹਾਰ ਵਿਦਿਆਰਥਨ ਦੀ ਮਦਦ ਕੀਤੀ ਗਈ। ਇਸ ਸਬੰਧੀ ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਪਹਿਲਾਂ ਵੀ ਕਈ ਨੇਕ ਉਪਰਾਲੇ ਕੀਤੇ ਗਏ ਹਨ ਅਤੇ ਇਸ ਵਾਰ ਬੀਐੱਸਸੀ ’ਚ ਪੜ੍ਹਦੀ ਵਿਦਿਆਰਥਣ ਦੀ ਕੀਤੀ ਮਦਦ ਕੀਤੀ ਗਈ ਹੈ ਤਾਂਕਿ ਬਿਨਾਂ ਰੁਕਾਵਟ ਇਸ ਹੋਣਹਾਰ ਵਿਦਿਆਰਥਣ ਦੀ ਪੜ੍ਹਾਈ ਚੱਲ ਸਕੇ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ’ਚ ਪੜ੍ਹ ਰਹੀ ਬੀਐੱਸਸੀ ਭਾਗ ਤੀਜੇ ਦੀ ਲੋੜਵੰਡ ਹੋਣਹਾਰ ਵਿਦਿਆਰਥਣ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਪਰ ਆਰਥਕ ਤੰਗੀ ਕਾਰਨ ਫੀਸ ਦੇਣ ਤੋਂ ਅਸਮਰੱਥ ਸੀ। ਜਿਸ ਕਰਕੇ ਪਹਿਲਾਂ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਦਿਆਰਥਣ ਦੀ ਸਮੇਂ-ਸਮੇਂ ’ਤੇ ਮਦਦ ਕੀਤੀ ਗਈ ਹੈ। ਹੁਣ ਵਿਦਿਆਰਥਣ ਦਾ ਪਰਿਵਾਰ ਐਸਓਡੀ ਸੰਸਥਾ ਦੇ ਸੰਪਰਕ ਵਿੱਚ ਆਇਆ ਤੇ ਉਸ ਦੀ 13160 ਰੁਪਏ ਫੀਸ ਬਾਕੀ ਰਹਿੰਦੀ ਸੀ, ਜਿਸ ਨੂੰ ਐੱਸਡੀ ਸੰਸਥਾ ਵੱਲੋਂ ਪਹਿਲ ਦੇ ਆਧਾਰ ’ਤੇ ਕਾਲਜ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਇਹ ਸੇਵਾ ਅਮਰੀਕਾ ਦੇ ਐੱਨਆਰਆਈ ਵੀਰ ਵੱਲੋਂ ਗੁਪਤ ਤੌਰ ’ਤੇ ਭੇਜੀ ਗਈ ਹੈ। ਇਸ ਮੌਕੇ ਉਨ੍ਹਾਂ ਐੱਸਓਡੀ ਸੰਸਥਾ ਵੱਲੋਂ ਅਜਿਹੇ ਐੱਨਆਰਆਈ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਸੰਸਥਾ ਨੂੰ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰਨ ’ਚ ਬਲ ਮਿਲਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਖੁਰਦਾ ਤੇ ਕਾਲਜ ਸਟਾਫ ਮੈਂਬਰ ਹਾਜ਼ਰ ਸਨ।