ਪੈਨਸ਼ਨਰ ਐਸੋਸੀਏਸ਼ਨ ਨੇ ਦੂਜਾ ਪੈਨਸ਼ਨਰ ਜਾਗਰੂਕਤਾ ਦਿਵਸ ਮਨਾਇਆ
ਪੈਨਸ਼ਨਰ ਐਸੋਸੀਏਸ਼ਨ ਨੇ ਦੂਜਾ ਪੈਨਸ਼ਨਰ ਜਾਗਰੂਕਤਾ ਦਿਵਸ ਮਨਾਇਆ
Publish Date: Sat, 14 Mar 2026 08:35 PM (IST)
Updated Date: Sun, 15 Mar 2026 04:16 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸਥਾਨਕ ਪਾਵਰ ਕਲੋਨੀ ਵਿਖੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦੂਜਾ ਪੈਨਸ਼ਨਰ ਜਾਗਰੂਕਤਾ ਦਿਵਸ ਤਰਸੇਮ ਲਾਲ ਹਰਚੰਦ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਮਾਗਮ ਦੌਰਾਨ 75 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ 80 ਸਾਲ ਤੋਂ ਵੱਧ ਉਮਰ ਦੇ ਪੁਰਸ਼ ਪੈਨਸ਼ਨਰਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ, ਗਰਮ ਸ਼ਾਲਾਂ, ਲੋਈਆਂ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡੀਐੱਸਪੀ ਭੱਠਲ, ਸਕੱਤਰ ਸ਼ਿਵ ਕੁਮਾਰ ਤਿਵਾੜੀ ਅਤੇ ਚੀਫ਼ ਆਰਗੇਨਾਈਜ਼ਰ ਜੈਲ ਸਿੰਘ ਵੱਲੋਂ ਦਿੱਤਾ ਗਿਆ। ਇਸ ਮੌਕੇ ਮੰਡਲ ਕਮੇਟੀ ਮੁਕੇਰੀਆਂ ਵੱਲੋਂ ਸਰਕਲ ਹੁਸ਼ਿਆਰਪੁਰ ਦੇ ਗੁਰਮੇਲ ਸਿੰਘ ਮੀਤ ਪ੍ਰਧਾਨ, ਤਰਲੋਚਨ ਸਿੰਘ ਵਿੱਤ ਸਕੱਤਰ, ਰਤਨ ਲਾਲ ਪ੍ਰਧਾਨ, ਸਰਵਨ ਹੁਸ਼ਿਆਰਪੁਰ, ਖੁਸ਼ੀ ਰਾਮ ਧੀਮਾਨ ਪ੍ਰਧਾਨ ਸਿਟੀ ਹੁਸ਼ਿਆਰਪੁਰ, ਕਸ਼ਮੀਰਾ ਸਿੰਘ ਪ੍ਰਧਾਨ ਮਾਹਿਲਪੁਰ, ਬਾਬਾ ਬਲਵੀਰ ਸਿੰਘ ਮਾਹਿਲਪੁਰ, ਚਤਰ ਸਿੰਘ ਪ੍ਰਧਾਨ ਭੋਗਪੁਰ ਅਤੇ ਪਰਦੁਮਣ ਸਿੰਘ ਪ੍ਰਧਾਨ ਦਸੂਹਾ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਡੀਐੱਸਪੀ ਭੱਠਲ ਅਤੇ ਸ਼ਿਵ ਕੁਮਾਰ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਜਥੇਬੰਦੀ ਨਾਲ ਕਈ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਨੇ 16 ਫੀਸਦੀ ਡੀਏ ਜਾਰੀ ਕਰਨ, 2.59 ਦਾ ਗੁਣਾਂਕ ਲਾਗੂ ਕਰਨ, ਸਾਰੇ ਪੈਨਸ਼ਨਰਾਂ ਨੂੰ ਬਿਨਾਂ ਸ਼ਰਤ ਕੈਸ਼ਲੈਸ ਮੈਡੀਕਲ ਸਹੂਲਤ ਦੇਣ, 23 ਸਾਲਾ ਪ੍ਰਮੋਸ਼ਨਲ ਸਕੇਲ ਲਾਗੂ ਕਰਨ, ਡਿਵੈਲਪਮੈਂਟ ਦੇ ਨਾਂ ’ਤੇ ਕੀਤੀ ਜਾ ਰਹੀ 200 ਰੁਪਏ ਦੀ ਕਟੌਤੀ ਬੰਦ ਕਰਨ ਅਤੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਪੇ ਕਮਿਸ਼ਨ ਦਾ ਬਣਦਾ ਏਰੀਅਰ ਯਕਮੁਸ਼ਤ ਜਾਰੀ ਕਰਨ ਦੀ ਮੰਗ ਦੁਹਰਾਈ। ਇਸ ਤੋਂ ਇਲਾਵਾ 1 ਜੁਲਾਈ 2021 ਤੋਂ ਬਕਾਇਆ ਡੀਏ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਸਮੇਂ ਵੱਡੀ ਇਕੱਤਰਤਾ ਨੂੰ ਸੁਰਜੀਤ ਸਿੰਘ ਠਾਕੁਰ ਸਕੱਤਰ, ਭਗਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ, ਨੀਲਮ ਮਹਾਜਨ ਵਿੱਤ ਸਕੱਤਰ, ਸ਼ੇਰ ਸਿੰਘ ਉਪ ਸਕੱਤਰ, ਤ੍ਰਲੋਕ ਸਿੰਘ ਮੀਤ ਪ੍ਰਧਾਨ, ਸਤਬੀਰ ਸਿੰਘ ਠਾਕੁਰ, ਸ਼ਮਸ਼ੇਰ ਸਿੰਘ ਤਲਵਾੜਾ, ਕਮਾਹੀ ਦੇਵੀ ਤੋਂ ਤਰਸੇਮ ਸ਼ਰਮਾ, ਬਚਨ ਸਿੰਘ, ਦੇਵਰਾਜ, ਕਸ਼ਮੀਰ ਸਿੰਘ, ਓਮ ਪ੍ਰਕਾਸ਼ ਆਦਿ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਸਾਲ 2026-27 ਦੇ ਸਲਾਨਾ ਬਜਟ ਵਿੱਚ ਬਿਜਲੀ ਸੋਧ ਬਿੱਲ 2025, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਠੇਕੇ ’ਤੇ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ।