ਛੋਟੇ ਹੱਥੀ ਦੇ ਮਗਰੋ ਟਰੱਕ ਨੇ ਮਾਰੀ ਟੱਕਰ, ਇਕ ਗੰਭੀਰ ਜ਼ਖ਼ਮੀ
ਛੋਟੇ ਹੱਥੀ ਦੇ ਮਗਰੋ ਟਰੱਕ ਦੇ ਟੱਕਰ ਮਾਰਨ ਨਾਲ ਇਕ ਗੰਭੀਰ ਜਖਮੀ
Publish Date: Sat, 14 Mar 2026 07:56 PM (IST)
Updated Date: Sun, 15 Mar 2026 04:16 AM (IST)

ਛੋਟਾ ਹਾਥੀ ਪੂਰੀ ਤਰਾ ਨੁਕਸਾਨਿਆ ਸਤਨਾਮ ਲੌਈ, ਪੰਜਾਬੀ ਜਾਗਰਣ, ਮਾਹਿਲਪੁਰ: ਬੀਤੀ ਰਾਤ ਮਾਹਿਲਪੁਰ ਜੋਜੋਂ ਰੋਡ ਮਾਹਿਲਪੁਰ ਵਿਖੇ ਇਕ ਤੇਜ ਰਫਤਾਰ ਟਰੱਕ ਵਾਲੇ ਨੇ ਛੋਟੇ ਹਾਥੀ ਦੇ ਪਿੱਛੇ ਟੱਕਰ ਮਾਰਨ ਨਾਲ ਛੋਟੇ ਹਾਥੀ ਵਾਲਾ ਡਰਾਈਵਰ ਗੰਭੀਰ ਰੂਪ ਜਖਮੀ ਹੋ ਗਿਆ ਅਤੇ ਨਾਲ ਬੈਠਾ ਨੌਜਵਾਨ ਵਾਲ ਵਾਲ ਬਚ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਾਹਨ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਪੁੱਤਰ ਸੋਮਪਾਲ ਵਾਸੀ ਨੰਗਲ ਖੁਰਦ ਨੇ ਦੱਸਿਆ ਕਿ ਉਹ ਛੋਟੇ ਹਾਥੀ ਨੰਬਰ ਪੀ ਬੀ ਓ 07ਬੀ ਆਰ 7553 ਤੇ ਜਲੰਧਰ ਤੋਂ ਸਬਜ਼ੀ ਲਿਆ ਕੇ ਮਾਹਿਲਪੁਰ ਲਾਹ ਕੇ ਬੀਤੀ ਰਾਤ ਤਕਰੀਬਨ 10ਕੁ ਵਜੇ ਵਾਪਸ ਆਪਣੇ ਪਿੰਡ ਨੰਗਲ ਖੁਰਦ ਨੂੰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋ ਉਹ ਇੱਕ ਇਲੈਕਟ੍ਰਾਨਿਕ ਵਾਲੇ ਦੀ ਦੁਕਾਨ ਦੇ ਥੋੜਾ ਜਿਹਾ ਪਿੱਛੇ ਹੀ ਸਨ ਤਾ ਮਗਰੋਂ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਕਾਫੀ ਦੂਰੀ ਤੱਕ ਧੱਕਦਾ ਹੋਇਆ ਲੈ ਗਿਆ ਤੇ ਅੱਗੇ ਖੰਭੇ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਛੋਟੇ ਹਾਥੀ ਦੇ ਪਰਖਚੇ ਉੱਡ ਗਏ ਤੇ ਉਸ ਦਾ ਡਰਾਈਵਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾ ਨੇ ਉਸ ਦੀ ਹਾਲਤ ਨੂੰ ਗਂਭੀਰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੋਨੋਂ ਵਾਹਨ ਕਬਜ਼ੇ ’ਚ ਲੈ ਕੈ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।