ਟਾਂਡਾ-ਹੁਸ਼ਿਆਰਪੁਰ ਸੜਕ ’ਤੇ ਹਾਦਸਾ; ਇਕ ਦੀ ਮੌਤ, 3 ਜ਼ਖਮੀ
ਟਾਂਡਾ ਹੁਸ਼ਿਆਰਪੁਰ ਸੜਕ ਤੇ ਵਾਪਰੇ ਹਾਦਸੇ ਚ 1 ਦੀ ਮੌਤ 3 ਜ਼ਖਮੀ
Publish Date: Sat, 14 Mar 2026 07:40 PM (IST)
Updated Date: Sun, 15 Mar 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸ਼ਨੀਵਾਰ ਸਵੇਰੇ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ਤੇ ਅਜ਼ੀਤ ਕੈਸਲ ਪੈਲੇਸ ਨੇੜੇ ਇੱਕ ਬਲੈਰੋ ਗੱਡੀ ਤੇ ਟਿੱਪਰ ਵਿਚਕਾਰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਥੋਕੇ ਸਿੰਘ ਵਾਸੀ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਤੇ ਜ਼ਖ਼ਮੀਆਂ ਦੀ ਪਛਾਣ ਜੋਤੀ ਪਤਨੀ ਰਾਜੂ , ਰਾਮ ਰਾਣੀ ਪਤਨੀ ਸਗਰਾਮ ਤੇ ਅਮਰ ਚੌਧਰੀ ਪੁੱਤਰ ਗਿਆਨ ਸਿੰਘ ਵਾਸੀ ਵਾਸੀ ਲਖੀਮਪੁਰ ਯੂਪੀ ਹਾਲ ਵਾਸੀ ਪਿੰਡ ਬਸੀ ਜਲਾਲ ਵਜੋਂ ਹੋਈ ਹੈ। ਇਸ ਹਾਦਸੇ ਸ਼ਨੀਵਾਰ ਸਵੇਰੇ ਵਕਤ ਕਰੀਬ 7.40 ਵਜੇ ਉਸ ਵੇਲੇ ਵਾਪਰਿਆ ਜਦੋਂ ਇੱਕ ਬੋਲੈਰੋ ਮਹਿੰਦਰਾ ਗੱਡੀ ’ਚ ਪ੍ਰਵਾਸੀ ਮਜ਼ਦੂਰ ਥੋਕੇ ਸਿੰਘ, ਜੋਤੀ, ਰਾਮ ਰਾਣੀ ਤੇ ਅਮਰ ਚੌਧਰੀ ਖੇਤ ਮਜ਼ਦੂਰੀ ਲਈ ਪਿੰਡ ਬੈਂਚਵਾਜਾ ਜਾ ਰਹੇ ਸਨ ਕਿ ਜਦੋਂ ਉਹ ਅਜ਼ੀਤ ਕੈਂਸਲ ਪੈਲੇਸ ਨਜ਼ਦੀਕ ਪਹੁੰਚੇ ਤਾਂ ਸੜਕ ਕਿਨਾਰੇ ਲੱਗੀ ਅੱਗ ਦੇ ਧੂੰਏਂ ਕਾਰਨ ਬਲੋਰੋ ਗੱਡੀ ਸੜਕ ਕਿਨਾਰੇ ਖੜ੍ਹੇ ਟਿੱਪਰ ਪਿੱਛੇ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਿਆ, ਜਿੱਥੇ ਡਾਕਟਰਾਂ ਥੋਕੇ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀ ਜ਼ਖਮੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।