ਈਸੀਡੀਓ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਕੀਤਾ ਧੰਨਵਾਦ
ਈ ਸੀ ਡੀ ਓ ਨੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਕੀਤਾ ਧੰਨਵਾਦ
Publish Date: Sat, 14 Mar 2026 06:04 PM (IST)
Updated Date: Sun, 15 Mar 2026 04:10 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਅੱਜ ਈਸੀਡੀਓ ਕਲੱਬ ਦੀ ਮੀਟਿੰਗ ਪੰਚਾਇਤ ਸਮੰਤੀ ਸਟੇਡੀਅਮ ਵਿਖੇ ਸਰਦਾਰ ਫਕੀਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਉਨਾਂ ਦੇ ਯਤਨਾਂ ਸਦਕਾ ਹੀ ਪੰਚਾਇਤ ਸੰਮਤੀ ਸਟੇਡੀਅਮ ਨੂੰ ਇੱਕ ਨਵੀਂ ਰੂਪ ਰੇਖਾ ਦਿੱਤੀ ਜੋ ਕਿ ਕ੍ਰਿਸ਼ਨਾ ਕਾਲੋਨੀ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਬਜ਼ੁਰਗਾਂ ਤੋਂ ਲੈ ਕੇ ਬੱਚੇ ਅਤੇ ਹੋਰ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ ਅਤੇ ਬੱਚੇ ਖੇਡਦੇ ਹਨ। ਕ੍ਰਿਸ਼ਨਾ ਕਨੂਨੀ ਤੋਂ ਲੈ ਕੇ ਲੱਗਣਾ ਚੌਂਕ ਤੱਕ ਇੱਕ ਪਾਣੀ ਦਾ ਨਾਲਾ ਜਾਂਦਾ ਸੀ ਉਸ ਨੂੰ ਵੀ ਵੱਡਾ ਕਰ ਦਿੱਤਾ ਗਿਆ, ਜਿਸ ਨਾਲ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਗਈ। ਸੱਚਖੰਡ ਰਵਿਦਾਸ ਟੈਂਪਲ ਕ੍ਰਿਸ਼ਨਾ ਕਲੋਨੀ ਤੋਂ ਲੈ ਕੇ ਜੋ ਸੜਕ ਹੁਸ਼ਿਆਰਪੁਰ-ਦਸੂਹਾ ਮੇਨ ਰੋਡ ਨੂੰ ਮਿਲਦੀ ਉਸ ਨੂੰ ਜ਼ਿਆਦਾ ਚੌੜਾ ਕਰਕੇ ਨਵੇਂ ਸਿਰੇ ਤੋਂ ਬਣਾਉਣ ਦੀ ਤਜਵੀਜ਼ ਰੱਖੀ ਸੀ ਉਹ ਵੀ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਮੰਨ ਲਈ ਹੈ ਅਤੇ ਉਸ ਉੱਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਹਲਕਾ ਵਿਧਾਇਕ ਨੂੰ ਮਤਾ ਪਾਸ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ, ਕਾਬਲ ਸਿੰਘ ,ਡਾਕਟਰ ਨਰੇਸ਼ ਕਾਸਰਾ, ਡਾਕਟਰ ਬੱਗਾ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਰਮਨ ਬਹਿਲ, ਡਾ. ਦੀਦਾਰ ਸਿੰਘ, ਮੁਕੇਸ਼ ਕੁਮਾਰ, ਡਾ. ਬਲਵਿੰਦਰ ਪਾਲ, ਕਪਲੀ ਸ਼ਰਮਾ, ਦਲਜੀਤ ਸਿੰਘ ਚੋਹਕਾ ਹਾਜ਼ਰ ਸਨ।