ਮੋਗਾ ਰੈਲੀ ਪੰਜਾਬ ਦੇ ਵਿਕਸਤ ਭਵਿੱਖ ਦਾ ਫੈਸਲਾ ਕਰੇਗੀ: ਗੈਂਦ
ਮੋਗਾ ਰੈਲੀ ਪੰਜਾਬ ਦੇ ਵਿਕਸਤ ਭਵਿੱਖ ਦਾ ਫੈਸਲਾ ਕਰੇਗੀ: ਅਸ਼ਵਨੀ ਗੈਂਦ
Publish Date: Sat, 14 Mar 2026 06:00 PM (IST)
Updated Date: Sun, 15 Mar 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਜਪਾ ਦੇ ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ ਨੇ ਕਿਹਾ ਕਿ ਮੋਗਾ ਵਿੱਚ ਹੋਈ ਭਾਜਪਾ ਦੀ ਬਦਲਾਵ ਰੈਲੀ ਪੰਜਾਬ ਦੇ ਵਿਕਸਤ ਭਵਿੱਖ ਲਈ ਇਕ ਮਹੱਤਵਪੂਰਨ ਸੰਕੇਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਅਤੇ ਪੰਜਾਬੀਆਂ ਦੀ ਭਲਾਈ ਲਈ ਕੀਤੇ ਐਲਾਨ ਲੋਕਾਂ ਲਈ ਆਸ ਦੀ ਕਿਰਣ ਹਨ। ਅਸ਼ਵਨੀ ਗੈਂਦ ਨੇ ਰੈਲੀ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਸੂਬੇ ਨੂੰ ਤਰੱਕੀ ਦੀ ਨਵੀਂ ਦਿਸ਼ਾ ਦੇਣ ਲਈ ਲੋਕਾਂ ਨੂੰ ਇਕੱਠੇ ਹੋ ਕੇ ਭਾਜਪਾ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਕੰਮ ਕਰ ਰਹੀ ਹੈ, ਉੱਥੇ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਹੋ ਰਹੇ ਹਨ ਅਤੇ ਉਹ ਸੂਬੇ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਆਪਣੇ ਮਤਭੇਦ ਭੁੱਲ ਕੇ ਸੂਬੇ ਦੀ ਤਰੱਕੀ ਲਈ ਇਕੱਠੇ ਹੋਣ ਅਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮਜ਼ਬੂਤ ਬਣਾਉਣ। ਇਸ ਮੌਕੇ ਯਸ਼ਪਾਲ ਸ਼ਰਮਾ, ਅਸ਼ੋਕ ਸ਼ਰਮਾ, ਅਸ਼ਵਨੀ ਦੱਤਾ, ਵੀਰ ਪ੍ਰਤਾਪ ਰਾਣਾ, ਵਿਜੇ ਸੂਦ ਪੱਪਾ, ਨੀਰਜ ਗੈਂਦ, ਅਵਤਾਰ ਸਿੰਘ ਧਾਲੀਵਾਲ, ਪ੍ਰਦੀਪ ਕੁਮਾਰ, ਰੋਹਿਤ ਸੂਦ, ਸ਼ਮਸ਼ੇਰ ਸਿੰਘ, ਅੰਕੁਸ਼, ਸ਼ਿਵਮ ਗੈਂਦ, ਅੰਸ਼ ਸ਼ਰਮਾ, ਸ਼ਿਵੀ ਸ਼ਰਮਾ, ਰੋਮਿਤ, ਗੁਰਜਿੰਦਰ ਕੁਮਾਰ, ਹਰਜਿੰਦਰ ਕੁਮਾਰ, ਸ਼ੁਭ ਕੁਮਾਰ ਅਤੇ ਸ਼ਚਿਨ ਕੁਮਾਰ ਆਦਿ ਵੀ ਮੌਜੂਦ ਸਨ।