64ਵਾਂ ਸਾਲਾਨਾ ਭੰਡਾਰਾ ਅੱਜ, ਤਿਆਰੀਆਂ ਮੁਕੰਮਲ
ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਿਰ ਸੁਖੀਆਬਾਦ ਵਿਖੇ 64ਵਾਂ ਸਾਲਾਨਾ ਭੰਡਾਰਾ 15 ਮਾਰਚ ਨੂੰ; ਤਿਆਰੀਆਂ ਮੁਕੰਮਲ
Publish Date: Sat, 14 Mar 2026 05:58 PM (IST)
Updated Date: Sun, 15 Mar 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੰਦਿਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ, ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ 15 ਮਾਰਚ ਨੂੰ ਸੁਖੀਆਬਾਦ ਵਿਖੇ ਬਾਬਾ ਬਾਲਕ ਨਾਥ ਜੀ ਦਾ 64ਵਾਂ ਸਾਲਾਨਾ ਭੰਡਾਰਾ ਸ਼ਰਧਾ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਨਰਿੰਦਰ ਬੱਗਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 8 ਵਜੇ ਪੂਜਾ ਅਰਚਨਾ ਨਾਲ ਹੋਵੇਗੀ, ਜਦਕਿ ਸਵੇਰੇ 9 ਵਜੇ ਹਵਨ ਕੀਤਾ ਜਾਵੇਗਾ। ਦੁਪਹਿਰ 12:30 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ 501 ਕੁੜੀਆਂ ਦੀ ਪੂਜਾ ਕਰਕੇ ਬ੍ਰਹਮ ਭੋਜ ਕਰਵਾਇਆ ਜਾਵੇਗਾ, ਜਦਕਿ ਭੰਡਾਰਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਸਮਾਗਮ ਵਿੱਚ ਪਹੁੰਚ ਕੇ ਸੇਵਾ ਕਰਨ ਅਤੇ ਪ੍ਰਸਾਦ ਪ੍ਰਾਪਤ ਕਰਨ। ਇਸ ਮੌਕੇ ਮੀਤ ਪ੍ਰਧਾਨ ਦੀਪਕ ਮਰਵਾਹਾ, ਖਜ਼ਾਨਚੀ ਰਾਜਕੁਮਾਰ ਮਰਵਾਹਾ, ਪ੍ਰੈੱਸ ਸਕੱਤਰ ਅਸ਼ਵਨੀ ਛੋਟਾ, ਭਾਰਤ ਭੂਸ਼ਣ ਵਰਮਾ, ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਆਨੰਦ, ਭੰਡਾਰਾ ਇੰਚਾਰਜ ਰਾਜੀਵ ਮਰਵਾਹਾ, ਰਿੱਕੀ ਮਰਵਾਹਾ, ਪ੍ਰਚਾਰ ਮੰਤਰੀ ਮਿੱਠੂ ਮਰਵਾਹਾ, ਰਾਜੂ ਮਰਵਾਹਾ, ਚੇਤਨ ਸੂਦ, ਪਵਨ ਸ਼ਰਮਾ, ਸੰਜੂ ਮਰਵਾਹਾ, ਸੰਜੂ ਕੁਮਾਰ ਮਰਵਾਹਾ, ਸੁਖਪਾਲ ਮਰਵਾਹਾ, ਵਿਨੈ ਆਨੰਦ, ਪੁਨੀਤ ਮਰਵਾਹਾ, ਸ਼ੌਰਿਆ ਮਰਵਾਹਾ, ਰਜਨੀਸ਼ ਤ੍ਰੇਹਨ, ਉਮਾ ਸ਼ੰਕਰ, ਬਬਲਾ ਅਤੇ ਵਿਕਾਸ ਸ਼ਰਮਾ ਆਦਿ ਹਾਜ਼ਰ ਸਨ।