ਚੱਬੇਵਾਲ ਕਾਲਜ ਵਿਖੇ ਐੱਨਐੱਸਐੱਸ ਕੈਂਪ ਲਾਇਆ
ਚੱਬੇਵਾਲ ਕਾਲਜ ਵਿਖੇ ਐੱਨ. ਐੱਸ. ਐੱਸ. ਕੈਂਪ ਲਗਾਇਆ
Publish Date: Sat, 14 Mar 2026 05:57 PM (IST)
Updated Date: Sun, 15 Mar 2026 04:10 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈਨ, ਚੱਬੇਵਾਲ ਵਿਖੇ ਕਾਲਜ ਡਾਇਰੈਕਟਰ ਡਾ. ਮਨਜੀਤ ਕੌਰ ਦੀ ਅਗਵਾਈ ਵਿੱਚ ਐੱਨਐੱਸਐੱਸ ਸੱਤ ਦਿਨਾਂ ਕੈਂਪ ਦੀ ਸਮਾਪਤੀ ਕੀਤੀ ਗਈ। ਇਸ ਕੈਂਪ ਦਾ ਥੀਮ ‘ਵਿਕਸਤ ਭਾਰਤ ਅਤੇ ਡਰੱਗ ਫਰੀ ਸੋਸਾਇਟੀ’ ਲਿਆ ਗਿਆ ਸੀ। ਕੈਂਪ ਦੌਰਾਨ ਵਲੰਟੀਅਰਜ਼ ਦੁਆਰਾ ਕਈ ਗਤੀਵਿਧੀਆਂ ਕੀਤੀਆਂ ਗਈਆ। ਇਸ ਕੈਂਪ ਦੇ ਦੌਰਾਨ ਯੋਗ ਅਤੇ ਮੈਡੀਟੇਸ਼ਨ, ਪੋਸਟਰ ਮੇਕਿੰਗ ਕੰਪੀਟੀਸ਼ਨ, ਪਿੰਡ ਬਜਰਾਵਰ ਦੀ ਸਾਫ਼-ਸਫ਼ਾਈ, ਨਸ਼ਿਆ ਵਿਰੁੱਧ ਰੈਲੀ, ਕੁਇੱਜ਼ ਕੰਪੀਟੀਸ਼ਨ ਗੁਰਦੁਆਰਾ ਸਾਹਿਬ ਦੀ ਸਾਫ਼-ਸਫ਼ਾਈ ਅਤੇ ਵਲੰਟੀਅਰਜ਼ ਦੁਆਰਾ ਕਾਲਜ ਵਿਖੇ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਮੌਕੇ ਮੁੱਖ ਮਹਿਮਾਨ ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਵਿਸ਼ੇਸ਼ ਮਹਿਮਾਨ ਬੀਬੀ ਜਸਵਿੰਦਰ ਕੌਰ ਅਤੇ ਮੈਡਮ ਹਰਦੀਪ ਕੌਰ ਰਹੇ । ਕਾਲਜ ਡਾਇਰੈਕਟਰ ਡਾ. ਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਵਲੰਟੀਅਰਜ਼ ਨੇ ਹੱਥ ਨਾਲ ਬਣੀਆਂ ਚੀਜ਼ਾਂ, ਬੁਣੀਆਂ ਹੋਈਆਂ ਵਸਤਾਂ, ਗੁਲਦਸਤੇ, ਪੇਂਟਿੰਗ ਅਤੇ ਵੱਖ ਵੱਖ ਡਰੈੱਸਜ ਪੇਸ਼ ਕੀਤੀਆ। ਆਏ ਹੋਏ ਮਹਿਮਾਨਾਂ ਨੇ ਵਲੰਟੀਅਰਜ਼ ਦੀ ਕਾਫੀ ਤਾਰੀਫ਼ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਇਹੋ ਜਿਹੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਡਾਇਰੈਕਟਰ ਡਾ. ਮਨਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਤੋਹਫ਼ੇ ਦੇ ਕੇ ਧੰਨਵਾਦ ਕੀਤਾ ਅਤੇ ਸਭ ਵਲੰਟੀਅਰਜ਼ ਨੂੰ ਵਧਾਈ ਦਿੱਤੀ।