ਐੱਸਓਡੀ ਨੇ ਹੋਣਹਾਰ ਵਿਦਿਆਰਥਣ ਦੀ ਮਦਦ ਕੀਤੀ
ਐਸਓਡੀ ਨੇ ਹੋਣਹਾਰ ਵਿਦਿਆਰਥਨ ਦੀ ਮਦਦ ਕੀਤੀ
Publish Date: Sat, 14 Mar 2026 05:52 PM (IST)
Updated Date: Sun, 15 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਮਾਰਚ ਸਟੂਡੈਂਟ ਆਰਗਨਾਈਜੇਸ਼ਨ ਆਫ ਦਸੂਹਾ (ਐੱਸਓਡੀ) ਸੰਸਥਾ ਵੱਲੋਂ ਇੱਕ ਹੋਰ ਲੋੜਵੰਦ ਅਤੇ ਹੋਣਹਾਰ ਵਿਦਿਆਰਥਨ ਦੀ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਪਹਿਲਾਂ ਵੀ ਕਈ ਨੇਕ ਉਪਰਾਲੇ ਕੀਤੇ ਗਏ ਹਨ ਅਤੇ ਇਸ ਬਾਰ ਬੀਐੱਸਸੀ ’ਚ ਪੜ੍ਹਦੀ ਵਿਦਿਆਰਥਣ ਦੀ ਕੀਤੀ ਮਦਦ ਕੀਤੀ ਗਈ ਹੈ। ਤਾਕਿ ਬਿਨਾਂ ਰੁਕਾਵਟ ਇਸ ਹੋਣਹਾਰ ਵਿਦਿਆਰਥਨ ਦੀ ਪੜ੍ਹਾਈ ਚੱਲ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿੱਚ ਪੜ੍ਹ ਰਹੀ ਬੀਐੱਸਸੀ ਭਾਗ ਤੀਜੇ ਦੀ ਲੋੜਵੰਡ ਹੋਣਹਾਰ ਵਿਦਿਆਰਥਨ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਪਰ ਆਰਥਕ ਤੰਗੀ ਕਾਰਨ ਫੀਸ ਦੇਣ ਤੋਂ ਅਸਮਰੱਥ ਸੀ। ਜਿਸ ਕਰਕੇ ਪਹਿਲਾਂ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਦਿਆਰਥਨ ਦੀ ਸਮੇਂ ਸਮੇਂ ਤੇ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥਣ ਦਾ ਪਰਿਵਾਰ ਐੱਸਓਡੀ ਸੰਸਥਾ ਦੇ ਸੰਪਰਕ ਵਿੱਚ ਆਇਆ ਤੇ ਉਸ ਦੀ 13160 ਰੁਪਏ ਫੀਸ ਬਾਕੀ ਰਹਿੰਦੀ ਸੀ। ਜਿਸ ਨੂੰ ਐਸਡੀ ਸੰਸਥਾ ਦੁਆਰਾ ਪਹਿਲ ਦੇ ਆਧਾਰ ’ਤੇ ਕਾਲਜ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਅਮਰੀਕਾ ਦੇ ਐੱਨਆਰਆਈ ਵੀਰ ਵੱਲੋਂ ਗੁਪਤ ਤੋਰ ਤੇ ਭੇਜੀ ਗਈ ਹੈ। ਇਸ ਮੌਕੇ ਉਨ੍ਹਾਂ ਐਸਓਡੀ ਸੰਸਥਾ ਵੱਲੋਂ ਅਜਿਹੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਸੰਸਥਾ ਨੂੰ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰਨ ਵਿੱਚ ਬਲ ਮਿਲਦਾ ਹੈ। ਇਸ ਮੌਕੇ ਸ. ਗੁਰਪ੍ਰੀਤ ਸਿੰਘ ਗੋਪੀ ਖੁਰਦਾ ਤੇ ਕਾਲਜ ਸਟਾਫ ਮੈਂਬਰ ਹਾਜ਼ਰ ਸਨ।