ਐੱਨਐੱਸਐੱਸ. ਵਲੰਟੀਅਰਾਂ ਨੇ 3 ਦਿਨਾ ਨੇਚਰ ਕੈਂਪ ਲਾਇਆ
ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਤਿੰਨ ਦਿਨਾ ਨੇਚਰ ਕੈਂਪ ਲਗਾਇਆ
Publish Date: Sat, 14 Mar 2026 05:16 PM (IST)
Updated Date: Sun, 15 Mar 2026 04:06 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਈਕੋ ਕਲੱਬ ਨੂੰ ਜੁਆਇੰਟ ਡਾਇਰੈਕਟਰ ਸਾਇੰਸ ਐਂਡ ਇਨਵਾਇਰਮੈਂਟ ਆਊਟਰੀਚ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਵਲੋਂ ਇਨਵਾਇਰਮੈਂਟ ਐਜ਼ੂਕੇਸ਼ਨ ਪ੍ਰੋਗਰਾਮ ਤਹਿਤ ਜਾਰੀ 2 ਲੱਖ ਦੀ ਗ੍ਰਾਂਟ ਅਧੀਨ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਦਾ ਕੇਸ਼ੋਪੁਰ ਮਿਆਣੀ ਵੈਟਲੈਂਡ ਗੁਰਦਾਸਪੁਰ ਵਿਖੇ ਤਿੰਨ ਦਿਨ ਅਤੇ ਦੋ ਰਾਤਾਂ ਦਾ ਨੇਚਰ ਕੈਂਪ ਲਗਾਇਆ ਗਿਆ। ਵਲੰਟੀਅਰਾਂ ਨੇ ਇਸ ਨੇਚਰ ਕੈਂਪ ਦੌਰਾਨ ਜਿਥੇ ਵਾਤਾਵਰਨ ਪ੍ਰੋਜੈਕਟ ’ਤੇ ਹੱਥੀ ਕੰਮ ਕੀਤਾ ਉਥੇ ਵਾਤਾਵਰਣ ਮਾਹਿਰਾਂ ਤੋਂ ਵਿਸ਼ੇ ਸਬੰਧੀ ਜਾਣਕਾਰੀ ਪ੍ਰਾਪਤ ਕਰਦਿਆਂ ਵਾਤਾਵਰਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ। ਇਸ ਮੌਕੇ ਵਿਦਿਆਰਥੀਆਂ ਨੇ ਕਾਹਨੂੰਵਾਨ ਦੇ ਜੰਗਲਾਂ ਵਿਚ ਵਾਪਰੇ ਛੋਟੇ ਘੱਲੂਘਾਰੇ ਨਾਲ ਸਬੰਧਤ ਯਾਦਗਾਰ ’ਤੇ ਜਾ ਕੇ ਪੰਜਾਬੀਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਨੇੜਿਓਂ ਮਹਿਸੂਸ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕਾਲਜ ਈਕੋ ਕਲੱਬ ਦੀ ਇਸ ਪ੍ਰਾਪਤੀ ਅਤੇ ਕੈਂਪ ਦੀ ਸਫ਼ਲਤਾ ਲਈ ਪ੍ਰੋਜੈਕਟ ਕੋਆਰਡੀਨੇਟਰ ਡਾ. ਮਨਬੀਰ ਕੌਰ, ਈਕੋ ਕਲੱਬ ਇੰਚਾਰਜ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਡਾ. ਨਰੇਸ਼ ਕੁਮਾਰੀ, ਐੱਨਐੱਸਐੱਸ ਪ੍ਰੋਗਰਾਮ ਅਫਸਰ ਡਾ. ਅਰਵਿੰਦਰ ਸਿੰਘ ਅਤੇ ਪ੍ਰੋ. ਸੌਰਵ ਦਾਦਰੀ ਨੂੰ ਵਧਾਈ ਦਿੱਤੀ।