ਮੋਗਾ ‘ਬਦਲਾਅ ਰੈਲੀ’ ਲਈ ਭਾਜਪਾ ਦੇ ਵਰਕਰ ਹੋਏ ਰਵਾਨਾ
ਬੀਤ ਇਲਾਕੇ ਤੋਂ ਮੋਗਾ ਬਦਲਾਅ ਰੈਲੀ ਬੀਜੇਪੀ ਦੇ ਵਰਕਰ ਹੋਏ ਰਵਾਨਾ
Publish Date: Sat, 14 Mar 2026 04:47 PM (IST)
Updated Date: Sun, 15 Mar 2026 04:01 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਮੋਗਾ ਚ ਬੀਜੇਪੀ ਦੀ ਬਦਲਾਅ ਰੈਲੀ ਹੋ ਰਹੀ ਹੈ, ਜਿਸ ’ਚ ਕੇਂਦਰੀ ਕੈਬਨਿਟ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਅੱਜ ਦੀ ਰੈਲੀ ਲਈ ਬੀਤ ਇਲਾਕੇ ਤੋਂ ਵੱਡੀ ਗਿਣਤੀ ’ਚ ਬੀਜੇਪੀ ਵਰਕਰ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ ਦੀ ਅਗਵਾਈ ਹੇਠ ਰਵਾਨਾ ਹੋਏ। ਇਸ ਮੌਕੇ ਬੀਜੇਪੀ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਰਾਜ ਕੁਮਾਰ ਰਾਣਾ ਨੇ ਕਿਹਾ ਕਿ ਮੋਗਾ ’ਚ ਹੋਣ ਵਾਲੀ ਇਸ ਵਿਸ਼ਾਲ ਬਦਲਾਅ ਰੈਲੀ ਪੰਜਾਬੀ ਦੀ ਸੋਚ ਨੂੰ ਬਦਲ ਕੇ ਰੱਖ ਦੇਵੇਗੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਕਿੱਲ ਸਾਬਤ ਹੋਵੇਗੀ। ਰਾਜ ਕੁਮਾਰ ਰਾਣਾ ਨੇ ਸਮੂਹ ਬੀਤ ਦੇ ਪਾਰਟੀ ਦੇ ਵਰਕਰਾਂ ਦਾ ਇਸ ਰੈਲੀ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਬੀਜੇਪੀ ਬੀਤ ਮੰਡਲ ਪ੍ਰਧਾਨ ਬਿੱਲਾ ਕੰਬਾਲਾ, ਸਤਪਾਲ ਧੰਜਲ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।