ਬੀਬੀਐੱਮਬੀ ਖ਼ਿਲਾਫ਼ ਏਟਕ ਨੇ ਹੱਲਾ ਬੋਲਿਆ
ਬੀਬੀਐਮਬੀ ਖ਼ਿਲਾਫ਼ ਏਟਕ ਨੇ ਹੱਲਾ ਬੋਲਿਆ
Publish Date: Fri, 13 Mar 2026 07:18 PM (IST)
Updated Date: Sat, 14 Mar 2026 04:13 AM (IST)

ਨਿੱਜੀਕਰਨ ਅਤੇ ਲੰਬਿਤ ਪੈਨਸ਼ਨ ਲਾਭਾਂ ਨੂੰ ਲੈ ਕੇ ਸੰਘਰਸ਼ ਦੀ ਚੇਤਾਵਨੀ ਦਿੱਤੀ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਇੱਥੇ ਬੀਬੀਐੱਮਬੀ ਮੁਲਾਜ਼ਮ ਜਥੇਬੰਦੀ ਏਟਕ ਨੇ ਪ੍ਰਸ਼ਾਸਨ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਅਤੇ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਚੀਫ਼ ਇੰਜਨੀਅਰ ਦਫ਼ਤਰ ਮੂਹਰੇ ਰੋਸ ਰੈਲੀ ਕੀਤੀ। ਰੈਲੀ ਦੀ ਪ੍ਰਧਾਨਗੀ ਏਟਕ ਤਲਵਾੜਾ ਦੇ ਸੱਕਤਰ ਸ਼ਿਵ ਕੁਮਾਰ ਨੇ ਕੀਤੀ। ਮੁਲਾਜ਼ਮਾਂ ਦੀ ਇਕੱਤਰਤਰਾਂ ਨੂੰ ਸੰਬੋਧਨ ਕਰਦਿਆਂ ਉਪ ਪ੍ਰਧਾਨ ਅਸ਼ੋਕ ਕੁਮਾਰ ਨੇ ਦਸਿਆ ਕਿ ਪ੍ਰਬੰਧਕ ਬੋਰਡ ਕੋਲ ਪੁਰਾਣੀ ਪੈਨਸ਼ਨ ਸਕੀਮ ਦੇ ਲਾਭਾਂ ਸੰਬਧਤ ਮਾਮਲੇ ਪਿਛਲੇ 8 ਮਹੀਨਿਆਂ ਤੋਂ ਪੈਡਿੰਗ ਪਏ ਹੋਏ ਹਨ। ਜਿਸ ਕਾਰਨ ਸੇਵਾਮੁਕਤ ਮੁਲਾਜ਼ਮ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਬੀਬੀਐੱਮਬੀ ’ਤੇ ਨਿੱਜੀਕਰਨ ਨੂੰ ਬੜਾਵਾ ਦੇਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਨਰਗਠਨ ਦੇ ਨਾਮ ’ਤੇ ਖਾਲੀ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਪ੍ਰਬੰਧਕ ਬੋਰਡ ਦੇ ਨਿੱਜੀਕਰਨ ਦੇ ਫੈਸਲੇ ਦਾ ਏਟਕ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਰਣਜੀਤ ਸਾਗਰ ਡੈਮ ਤੋਂ ਆਏ ਮੁਲਾਜ਼ਮਾਂ ਨੂੰ ਪਿਛਲੀ ਸਰਵਿਸ ਦਾ ਲਾਭ ਦੇਣ ਅਤੇ ਦੈਨਿਕ ਭੋਗੀ ਕਰਮਚਾਰੀਆਂ ਦੇ ਪੈਂਡਿੰਗ ਮਾਮਲੇ ਤੁਰੰਤ ਹੱਲ ਕਰਕੇ ਸੇਵਾਵਾਂ ਨਿਯਮਤ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੌਂਗ ਡੈਮ ਦੀ ਗੋਲਡਨ ਜ਼ੁਬਲੀ ਸਮਾਰੋਹ ’ਤੇ 45 ਲੱਖ ਰੁਪਏ ਖਰਚ ਕਰਨ ਅਤੇ ਕਰਮਚਾਰੀਆਂ/ ਪੈਨਸ਼ਨਰਾਂ ਦੇ ਲਈ ਫੰਡਾਂ ਦੀ ਕਮੀ ਹੋਣ ਉੱਤੇ ਸਵਾਲ ਉਠਾਏ ਹਨ। ਏਟਕ ਆਗੂ ਸੁਰਿੰਦਰ ਕੁਮਾਰ, ਬਲਜੀਤ ਸਿੰਘ, ਸੋਮਰਾਜ ਆਦਿ ਨੇ ਉਕਤ ਮੰਗਾਂ ਦਾ ਹੱਲ 29 ਤਾਰੀਕ ਤੱਕ ਲਿਖਿਤ ਰੂਪ ’ਚ ਨਾ ਹੋਣ ’ਤੇ ਅਗਲੇ ਦਿਨ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।