ਵਿਕਟੋਰੀਆ ਸਕੂਲ ਦੇ ਵਿਦਿਆਰਥੀ ਸਾਇੰਸ ਓਲੰਪੀਆਡ ’ਚ ਮੋਹਰੀ
ਵਿਕਟੋਰੀਆ ਸਕੂਲ ਦੇ ਵਿਦਿਆਰਥੀ ਸਾਇੰਸ ਓਲੰਪੀਆਡ 'ਚ ਰਹੇ ਮੋਹਰੀ
Publish Date: Fri, 13 Mar 2026 06:09 PM (IST)
Updated Date: Sat, 14 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੌਮਾਂਤਰੀ ਸਾਇੰਸ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਅਰਚਨਾ ਸੂਦਨ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚ ਸਕੂਲ ਦੇ 11 ਵਿਦਿਆਰਥੀਆਂ ਨੇ ਗੋਲਡ ਮੈਡਲ, 3 ਵਿਦਿਆਰਥੀਆਂ ਨੇ ਸਿਲਵਰ ਮੈਡਲ ਅਤੇ 2 ਵਿਦਿਆਰਥੀਆਂ ਨੇ ਬ੍ਰਾਂਜ਼ ਮੈਡਲ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਇਸ ਉਪਲੱਬਧੀ ਦੇ ਮੌਕੇ ਸਕੂਲ ਵਿੱਚ ਨਰਸਰੀ ਤੋਂ ਜਮਾਤ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪ੍ਰਿੰ. ਅਰਚਨਾ ਸੂਦਨ ਨੇ ਗੋਲਡ ਮੈਡਲ ਜੇਤੂ ਵਿਦਿਆਰਥੀ ਦਿਲਸਿਮਰਤ ਕੌਰ ਗਿੱਲ (ਜਮਾਤ 1), ਕਰਮਜੋਤ ਸਿੰਘ (ਜਮਾਤ 1), ਇਸ਼ਿਤਾ ਸੰਧੂ (ਜਮਾਤ 2), ਯੁਵਰਾਜ ਠਾਕੁਰ (ਜਮਾਤ 3), ਅਮਨ (ਜਮਾਤ 5), ਚੈਤੰਨਿਆ (ਜਮਾਤ 6), ਅਦਿੱਤਿਆ ਪ੍ਰਤਾਪ ਸਿੰਘ (ਜਮਾਤ 8), ਜਸਮੀਨ ਕੌਰ (ਜਮਾਤ 9), ਬਲਜੋਤ ਕੌਰ (ਜਮਾਤ 10), ਵੇਦਾਂਤਿਕਾ ਸਿੰਘ (ਜਮਾਤ 11) ਅਤੇ ਅਮਨਦੀਪ ਕੌਰ (ਜਮਾਤ 11), ਸਿਲਵਰ ਮੈਡਲ ਜੇਤੂ ਵਿਦਿਆਰਥੀ ਮੇਧਾਂਸ਼ (ਜਮਾਤ 1), ਕਿਵਪ੍ਰੀਤ ਕੌਰ (ਜਮਾਤ 6) ਅਤੇ ਸ਼ਿਵਿਕਾ ਮਨਹਾਸ (ਜਮਾਤ 10) ਅਤੇ ਬ੍ਰਾਂਜ਼ ਮੈਡਲ ਜੇਤੂ ਵਿਦਿਆਰਥੀ ਮਹਿਰਾਜ ਸੇਠੀ (ਜਮਾਤ 1) ਅਤੇ ਅਕਸ਼ਿਤ (ਜਮਾਤ 6) ਸਮੇਤ ਹੋਰ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਪ੍ਰੋਫੈੱਸਰ ਜੀਐਸ ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਲਗਾਤਾਰ ਮਾਰਗ ਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਜਗਿਆਸਾ ਅਤੇ ਆਤਮ ਵਿਸ਼ਵਾਸ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਜੋਸ਼ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।