14 ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ
ਅੱਡਾ ਝੁੰਗੀਆ ’ਚ 14 ਮਾਰਚ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ
Publish Date: Fri, 13 Mar 2026 05:13 PM (IST)
Updated Date: Sat, 14 Mar 2026 04:06 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਤ ਭਲਾਈ ਕਮੇਟੀ ਵਲੋਂ ਪਹਿਲਾਂ ਕੀਤੇ ਐਲਾਨ ਮੁਤਾਬਕ 14 ਮਾਰਚ ਦਿਨ ਸ਼ਨੀਵਾਰ ਨੂੰ ਅੱਡਾ ਝੁੰਗੀਆਂ ਵਿਖੇ ਉਵਰਲੋਡ ਟਿਪਰਾਂ ਦੇ ਖਿਲਾਫ਼ ਧਰਨਾ ਦੇਣਾ ਸੀ, ਜਿਸ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵਲੋਂ ਕਮੇਟੀ ਨਾਲ ਸਪੰਰਕ ਕੀਤਾ ਗਿਆ। ਡੀ ਐਸ ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਵਲੋਂ ਕਮੇਟੀ ਨੂੰ ਵਿਸਵਾਸ਼ ਦਿੱਤਾ ਹੈ ਕਿ ਇਨ੍ਹਾਂ ਟਿੱਪਰਾਂ ਨੂੰ ਸਮਾਂਬੰਧ ਤਰੀਕੇ ਨਾਲ ਚੱਲਣ ਦਿੱਤਾ ਜਾਵੇਗਾ ਤੇ ਜਲਦੀ ਹੀ ਬੀਤ ਭਲਾਈ ਕਮੇਟੀ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇਗੀ। ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਵਿਸ਼ਵਾਸ ਤੋਂ ਬਾਅਦ ਅੱਜ ਦਾ ਧਰਨਾ ਮੁਲਤਵੀ ਕੀਤਾ ਗਿਆ ਹੈ, ਜੇਕਰ ਪ੍ਰਸ਼ਾਸਨ ਦੁਬਾਰਾ ਤੋਂ ਇਸ ਮਾਮਲੇ ’ਤੇ ਧਿਆਨ ਨਹੀਂ ਦੇਵੇਗਾ ਤਾਂ ਬੀਤ ਭਲਾਈ ਕਮੇਟੀ ਬੀਤ ਦੇ ਲੋਕਾਂ ਨੂੰ ਨਾਲ ਲੈਕੇ ਅਗਲਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।