ਆਂਗਣਵਾੜੀ ਓਲੰਪਿਕ ਖੇਡਾਂ ਦਾ ਆਯੋਜਨ
ਆਂਗਣਵਾੜੀ ਓਲੰਪਿਕ ਖੇਡਾਂ ਦਾ ਆਯੋਜਨ
Publish Date: Fri, 13 Mar 2026 05:07 PM (IST)
Updated Date: Sat, 14 Mar 2026 04:04 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਡਾਇਰੈਕਟਰ ਸਮਾਜਿਕ ਸੁਰਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਪ੍ਰੋਗ੍ਰਰਾਮ ਅਫਸਰ ਹੁਸਿਆਰਪੁਰ-1 ਤੇ ਸੀਡੀਪੀਓ ਰਾਵਿਦਰ ਕੌਰ ਦੀ ਅਗਵਾਈ ਹੇਠ ਸਰਕਲ ਸੁਪਰਵਾਈਜ਼ਰ ਸ਼ਰਮੀਲਾ ਰਾਣੀ ਸਰਕਲ ਲਾਚੋਵਾਲ ਦੇ ਮੁੱਖ ਸੈਂਟਰ ਲਾਚੋਵਾਲ ਵਿੱਚ ਮਿਸ਼ਨ ਆਰੰਭ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 12 ਤੇ 13 ਮਾਰਚ ਆਂਗਣਵਾੜੀ ਓਲੰਪਿਕ ਖੇਡਾਂ ਦਾ ਆਜੋਜਨ ਕੀਤਾ ਗਿਆ। ਇਸ ’ਚ ਸ਼ਰਮੀਲਾ ਰਾਣੀ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਆਂਗਣਵਾੜੀ ਵਰਕਰਾਂ ਨੇ ਹਗਿੱਸਾ ਲਿਆ, ਜਿਸ ’ਚ ਸ਼ਰਮੀਲਾ ਰਾਣੀ ਵੱਲੋਂ 25 ਪਿੰਡਾਂ ਤੋਂ ਆਈਆਂ ਆਂਗਣਵਾੜੀ ਵਰਕਰਾਂ, ਪਿੰਡ ਲਾਚੋਵਾਲ ਤੋਂ ਪੰਚਾਇਤ ਮੈਂਬਰ, ਆਸ਼ਾ ਵਰਕਰ ਅਤੇ ਹੋਰ ਔਰਤਾਂ ਦਾ ਸਵਾਗਤ ਕੀਤਾ ਗਿਆ। ਬਾਅਦ ’ਚ ਉਨ੍ਹਾਂ ਨੂੰ ਈਸੀਸੀਈ ਦਿਵਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਦੇ ਬੱਚਿਆਂ ਦਾ ਸਰਬਪੱਖੀ ਵਿਕਾਸ, ਮੋਟਰ ਵਿਕਾਸ, ਤਾਲਮੇਲ ਸੰਤੁਲਨ, ਫੁਰਤੀ, ਮਾਸਪੇਸ਼ੀ ਤਾਕਤ ਬਹੁਤ ਮਹੱਤਵਪੂਰਨ ਹੈ। ਇਸ ਲਈ ਆਂਗਣਵਾੜੀ ਓਲੰਪਿਕ ਖੇਡਾਂ 2026 ਦਾ ਆਯੋਜਨ ਕੀਤਾ ਗਿਆ ਹੈ। 12 ਮਾਰਚ ਨੂੰ ਆਂਗਣਵਾੜੀ ਸੈਂਟਰਾਂ ’ਚ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਅਤੇ ਬੱਚਿਆਂ ਦੀਆਂ ਮਾਵਾਂ ਨਾਲ ਗਤੀਵਿਧੀਆਂ ਕਰਵਾਈਆਂ ਤੇ 13 ਮਾਰਚ 2026 ਨੂੰ ਸਰਕਲ ਲਾਚੋਵਾਲ ਵਿਖੇ ਸ਼ਰਮੀਲਾ ਰਾਣੀ ਵੱਲੋਂ ਆਂਗਣਵਾੜੀ ਵਰਕਰ ਨੂੰ ਪਹਿਲਾਂ ਉਦੇਸ਼ ਦੱਸੇ ਕਿ ਸਾਡੀਆਂ 6 ਖੇਡਾਂ ਹਨ ਦੌੜ, ਨਿੰਬੂ ਦੌੜ, ਰੱਸੀ ਟੱਪਣਾ, ਡੱਡੂ ਦੌੜ, ਬੋਰੀ ਦੌੜ ਤੇ ਇਨ੍ਹਾਂ ’ਚੋਂ 3 ਖੇਡਾਂ ਅਸੀਂ ਚੁਣਨੀਆਂ ਹਨ ਤੇ ਉਹ ਤੁਹਾਡੇ ਨਾਲ ਖੇਡੀਆਂ ਜਾਣਗੀਆਂ। ਉਨ੍ਹਾਂ ਆਂਗਣਵਾੜੀ ਵਰਕਰ ਵੱਲੋਂ ਇਹ ਗੇਮਾਂ ਖੇਡੀਆਂ ਗਈਆਂ ਤੇ ਉਨ੍ਹਾਂ ’ਚੋਂ ਵਿਨਰ ਵਰਕਰਸ ਜਸਵਿੰਦਰ ਕੌਰ ਅਸਲਪੁਰ, ਪ੍ਰੇਮਜੀਤ ਕੌਰ ਸਟਿਆਣਾ, ਨਰਿੰਦਰ ਕੌਰ ਸ਼ੈਖੂਪੁਰ ਜੋ ਕਿ ਪਹਿਲਾਂ ਸਥਾਨ ਗੇਮਾਂ ’ਚੋਂ ਉਨ੍ਹਾਂ ਨੇ ਹਾਸਲ ਕੀਤਾ। ਬਾਅਦ ’ਚ ਸੁਪਰਵਾਈਜ਼ਰ ਮੈਡਮ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।